hamburger hamburger

AFL Nines

ਮੇਰੇ ਲਈ ਇਹ ਫੁੱਟੀ ਹੈ।

ਕੀ AFL Nines ਫੁੱਟਬਾਲ ਮੇਰੇ ਲਈ ਹੈ?

ਇਹ ਮੇਰੇ ਉਸ ਪੁਰਾਣੇ ਰੂਪ ਲਈ ਹੈ ਜੋ ਬਿਨਾਂ ਟੱਕਰ ਦੇ ਖੇਡਣ ਦਾ ਮੌਕਾ ਚਾਹੁੰਦਾ ਹੈ।
ਮੇਰੇ ਉਸ ਨਵੇਂ ਰੂਪ ਲਈ, ਜਿਸ ਨੇ ਸਾਰੀ ਉਮਰ ਫੁੱਟੀ ਦੇਖੀ ਹੈ ਪਰ ਕਦੇ ਕਿਸੇ ਟੀਮ ਵਿੱਚ ਨਹੀਂ ਖੇਡਿਆ।
ਮੇਰੇ ਉਸ ਵਿਅਸਤ ਰੂਪ ਲਈ, ਜੋ ਹਫ਼ਤੇ ਵਿੱਚ ਸਿਰਫ਼ ਇੱਕ ਗੇਮ ਲਈ ਹੀ ਸਮਾਂ ਕੱਢ ਸਕਦਾ ਹੈ।
ਮੇਰੇ ਉਸ ਸਮਾਜਿਕ ਰੂਪ ਲਈ, ਜਿਸ ਲਈ ਤਮਗਿਆਂ ਨਾਲੋਂ ਦੋਸਤ ਜ਼ਿਆਦਾ ਅਹਿਮ ਹਨ।

ਜੇ ਇਹ ਤੁਹਾਡੇ ਵਰਗਾ ਲੱਗਦਾ ਹੈ - ਤਾਂ ਇਹ ਖੇਡ ਦਾ ਤੁਹਾਡਾ ਰੂਪ ਹੈ।
ਇਹ ਫੁੱਟੀ ਹੈ, ਉਹਨਾਂ ਵਾਧੂ ਚੀਜ਼ਾਂ ਤੋਂ ਬਿਨਾਂ ਜਿਨ੍ਹਾਂ ਦੀ ਤੁਹਾਨੂੰ ਕਮੀ ਮਹਿਸੂਸ ਨਹੀਂ ਹੋਵੇਗੀ।

ਤਾਂ, AFL Nines ਕੀ ਹੈ?

ਇਹ ਹਰ ਕਿਸੇ ਲਈ ਨਹੀਂ ਹੈ—ਅਤੇ ਗੱਲ ਵੀ ਇਹੀ ਹੈ। AFL Nines ਅਸਲ ਜ਼ਿੰਦਗੀ ਵਿੱਚ ਆਸਾਨੀ ਨਾਲ ਫਿੱਟ ਹੋਣ ਵਾਲੀ ਫੁੱਟੀ ਹੈ। ਇਹ ਤੇਜ਼ ਰਫ਼ਤਾਰ ਅਤੇ ਰੋਮਾਂਚਕ ਹੈ, ਹਫ਼ਤੇ ਵਿੱਚ ਸਿਰਫ਼ ਇੱਕ ਵਾਰ ਖੇਡੀ ਜਾਂਦੀ ਹੈ—ਨਾ ਟੈਕਲਿੰਗ, ਨਾ ਟ੍ਰੇਨਿੰਗ, ਨਾ ਕੋਈ ਦਬਾਅ ਅਤੇ ਨਾ ਹੀ ਪੂਰੇ ਹਫ਼ਤੇ ਦੇ ਅੰਤ ਦੀ ਵਚਨਬੱਧਤਾ। ਸਿਰਫ਼ 8 ਤੋਂ 12 ਹਫ਼ਤਿਆਂ ਦੇ ਸੀਜ਼ਨ ਨਾਲ, ਇਹ ਮੇਰੇ ਲਈ ਫੁੱਟੀ ਹੈ। 

ਇਹੀ ਇਸਨੂੰ ਕਾਰਗਰ ਬਣਾਉਂਦਾ ਹੈ

  • ਖੇਡਾਂ ਹਫ਼ਤੇ ਵਿੱਚ ਇੱਕ ਵਾਰ ਖੇਡੀਆਂ ਜਾਂਦੀਆਂ ਹਨ—ਬੱਸ ਇੰਨਾ ਹੀ।
  • ਨਾ ਟੈਕਲਿੰਗ, ਨਾ ਸੰਪਰਕ ਅਤੇ ਪਹਿਲਾਂ ਦੇ ਤਜਰਬੇ ਦੀ ਕੋਈ ਲੋੜ ਨਹੀਂ।
  • 13 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਲਈ, ਕਈ ਡਿਵੀਜ਼ਨਾਂ ਉਪਲਬਧ ਹਨ।

ਨਾ ਕੋਈ ਲੈਡਰ। ਨਾ ਕੋਈ ਡ੍ਰਿਲ। ਨਾ ਹੀ ਪ੍ਰਦਰਸ਼ਨ ਦਾ ਕੋਈ ਦਬਾਅ।
ਸਿਰਫ਼ ਤੁਹਾਡੀ ਪਸੰਦ ਵਾਲੀ ਖੇਡ ਦਾ ਸਮਾਜਿਕ, ਤੇਜ਼ ਅਤੇ ਲਚਕੀਲਾ ਰੂਪ।

ਯੂਥ ਮੁਕਾਬਲੇ ਦੇ ਨਿਯਮ ਵੇਖੋ

ਬਾਲਗ ਮੁਕਾਬਲੇ ਦੇ ਨਿਯਮ ਵੇਖੋ

ਨੀਤੀ ਹੈਂਡਬੁੱਕ ਵੇਖੋ

ਮੈਨੂੰ ਸਾਈਨ ਅੱਪ ਕਰੋ!

ਖੇਡਣ ਲਈ ਤਿਆਰ ਹੋ? ਤੁਹਾਨੂੰ ਆਪਣੀ ਪਸੰਦ ਵਾਲੀ ਫੁੱਟੀ ਮਿਲ ਗਈ ਹੈ। ਗਰੁੱਪ ਚੈਟ ਵਿੱਚ ਆਪਣੀ ਟੀਮ ਨੂੰ ਇਕੱਠਾ ਕਰੋ ਅਤੇ ਆਪਣੀਆਂ ਕਿੱਟਾਂ ਦਾ ਇੰਤਜ਼ਾਮ ਕਰਨਾ ਸ਼ੁਰੂ ਕਰੋ। ਆਪਣਾ ਸਥਾਨਕ ਮੁਕਾਬਲਾ ਲੱਭੋ ਅਤੇ ਅੱਜ ਹੀ ਰਜਿਸਟਰ ਕਰੋ।