ਮੈਨੂੰ NAB AFL Auskick ਬਾਰੇ ਦੱਸੋ
Australian Football ਅਤੇ ਬੇਹੱਦ ਕੀਮਤੀ ਜੀਵਨ-ਕੌਸ਼ਲਾਂ ਨਾਲ ਜਾਣ-ਪਛਾਣ।
ਬੱਚਿਆਂ ਨੂੰ ਪਸੰਦ ਆਉਣ ਵਾਲੀਆਂ ਖੇਡ-ਆਧਾਰਿਤ ਗਤੀਵਿਧੀਆਂ ਰਾਹੀਂ ਸਿੱਖਣਾ ਖੇਡਣ ਵਾਂਗ ਲੱਗਦਾ ਹੈ। ਤੁਹਾਨੂੰ Aussie Rules ਦਾ ਤਜਰਬਾ ਹੋਣ ਦੀ ਲੋੜ ਨਹੀਂ – ਬੱਚੇ 5 ਸਾਲ ਦੇ ਹੋਣ ਵਾਲੇ ਕੈਲੰਡਰ ਸਾਲ ਵਿੱਚ Auskick ਸ਼ੁਰੂ ਕਰ ਸਕਦੇ ਹਨ!
ਅਤੇ ਸਭ ਤੋਂ ਵਧੀਆ ਗੱਲ ਇਹ ਹੈ ਕਿ Auskick ਸਿਰਫ਼ ਬੱਚਿਆਂ ਲਈ ਨਹੀਂ ਹੈ। ਮਾਪਿਆਂ ਕੋਲ ਵੀ ਭਾਗ ਲੈਣ ਲਈ ਕਈ ਵਿਕਲਪ ਹਨ।
ਤਜਰਬਾ
ਕੁਝ ਲੋਕ ਇਸਨੂੰ ਅਫ਼ਰਾ-ਤਫ਼ਰੀ ਕਹਿੰਦੇ ਹਨ, ਅਸੀਂ ਇਸਨੂੰ ਸਾਫ਼-ਸੁਥਰਾ ਮਜ਼ਾ ਕਹਿੰਦੇ ਹਾਂ!
ਮਜ਼ੇਦਾਰ, ਖੇਡ-ਆਧਾਰਿਤ ਗਤੀਵਿਧੀਆਂ ਰਾਹੀਂ, NAB AFL Auskick ਬੱਚਿਆਂ ਨੂੰ ਆਤਮ-ਵਿਸ਼ਵਾਸ ਵਧਾਉਣ, ਨਵੇਂ ਹੁਨਰ ਸਿੱਖਣ ਅਤੇ ਧਮਾਲ ਕਰਦੇ ਹੋਏ ਦੋਸਤ ਬਣਾਉਣ ਵਿੱਚ ਮਦਦ ਕਰਦਾ ਹੈ। Auskickers ਨੂੰ ਉਮਰ ਦੇ ਆਧਾਰ ’ਤੇ ਸਮੂਹਾਂ ਵਿੱਚ ਵੰਡਿਆ ਜਾਂਦਾ ਹੈ, ਅਤੇ ਸਿਰਫ਼ ਕੁੜੀਆਂ ਲਈ ਵਿਕਲਪਿਕ ਸਮੂਹ ਵੀ ਉਪਲਬਧ ਹਨ।
ਹਰ ਹਫ਼ਤੇ ਇੱਕ ਘੰਟੇ ਦੇ ਸੈਸ਼ਨ ਸਥਾਨਕ ਫੁੱਟਬਾਲ ਮੈਦਾਨ ਵਿੱਚ ਜਾਂ ਸਕੂਲ ਤੋਂ ਬਾਅਦ ਉੱਥੇ ਹੀ ਕਰਵਾਏ ਜਾਂਦੇ ਹਨ, ਅਤੇ ਪੂਰੇ ਪ੍ਰੋਗਰਾਮ ਦੌਰਾਨ ਇੱਕੋ ਜਾਣ-ਪਛਾਣ ਵਾਲੀ ਥਾਂ ਰਹਿੰਦੀ ਹੈ। ਮਹਿੰਗੀ ਕਿੱਟ ਦੀ ਲੋੜ ਨਹੀਂ – Auskickers ਆਪਣੀ ਸਹੂਲਤ ਮੁਤਾਬਕ ਕੋਈ ਵੀ ਕੱਪੜੇ ਪਾ ਸਕਦੇ ਹਨ।
ਫੁੱਟੀ ਦੀ ਥੋੜ੍ਹੀ ਹੋਰ ਮੌਜ-ਮਸਤੀ
ਦੋਸਤੀਆਂ, ਪਰਿਵਾਰ ਨਾਲ ਸਮਾਂ ਬਿਤਾਉਣ ਅਤੇ ਜ਼ਿੰਦਗੀ ਦੇ ਮਹੱਤਵਪੂਰਨ ਹੁਨਰਾਂ ਤੋਂ ਇਲਾਵਾ, Auskickers ਨੂੰ ਪੈਸੇ ਨਾਲ ਨਾ ਖਰੀਦੇ ਜਾ ਸਕਣ ਵਾਲੇ ਲਾਭ ਵੀ ਮਿਲਦੇ ਹਨ, ਜਿਨ੍ਹਾਂ ਵਿੱਚ ਵਿਸ਼ੇਸ਼ ਫੁਟੀ ਸਮਾਨ ਦਾ ਇੱਕ ਵਿਲੱਖਣ ਪੈਕ, ਆਪਣੀ ਪਸੰਦ ਦੇ AFL ਕਲੱਬ ਦੀ Auskick ਜੂਨੀਅਰ ਕਲੱਬ ਮੈਂਬਰਸ਼ਿਪ (ਮੈਚਾਂ ਤੱਕ ਪਹੁੰਚ ਸਮੇਤ!) ਅਤੇ ਆਪਣੇ ਫੁਟੀ ਨਾਇਕਾਂ ਦੇ ਨਾਲ AFL ਅਤੇ AFLW ਦੇ ਉੱਚ-ਪੱਧਰੀ ਮੈਚਾਂ ਦੇ ਅੱਧੇ ਸਮੇਂ ਦੌਰਾਨ ਖੇਡਣ ਦਾ ਮੌਕਾ ਸ਼ਾਮਲ ਹੈ।
ਮਾਪੇਓ, ਹੋਰ ਜਾਣਨਾ ਚਾਹੁੰਦੇ ਹੋ?
ਬੱਚਿਆਂ ਲਈ ਖੇਡਣਾ ਆਸਾਨ ਹੈ ਅਤੇ ਮਾਪਿਆਂ ਲਈ ਹਰ ਪੜਾਅ 'ਤੇ ਮਦਦ ਕਰਨਾ ਵੀ ਆਸਾਨ ਹੈ।
ਤਾਲਮੇਲ ਬਣਾਉਣ ਤੋਂ ਲੈ ਕੇ ਸ਼ਾਮਲ ਹੋਣ ਅਤੇ ਸਿਰਫ਼ ਹੌਸਲਾ-ਅਫ਼ਜ਼ਾਈ ਕਰਨ ਤੱਕ, ਪਰਿਵਾਰ Auskick ਦੇ ਮਜ਼ੇਦਾਰ, ਸਭ ਨੂੰ ਸ਼ਾਮਲ ਕਰਨ ਵਾਲੇ ਮਾਹੌਲ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਆਪਣੇ ਸਥਾਨਕ Auskick ਸੰਯੋਜਕ ਨੂੰ ਪੁੱਛੋ ਕਿ ਤੁਸੀਂ ਕਿਵੇਂ ਸ਼ਾਮਲ ਹੋ ਸਕਦੇ ਹੋ।