NAB AFL Superkick ਸਕੂਲ ਫੁੱਟਬਾਲ ਪ੍ਰੋਗਰਾਮ
ਜਿੱਥੇ ਸਹਿਪਾਠੀ ਟੀਮ ਦੇ ਸਾਥੀ ਬਣ ਜਾਂਦੇ ਹਨ
ਸਕੂਲੀ ਫੁੱਟੀ ਪ੍ਰੋਗਰਾਮ ਸਹਿਪਾਠੀਆਂ ਨੂੰ 50 ਮਿੰਟਾਂ ਦੀਆਂ ਖੇਡਾਂ, ਹਿਲਜੁਲ ਅਤੇ ਭਾਗ ਲੈਣ ਦੇ ਬੇਹੱਦ ਮੌਕਿਆਂ ਲਈ ਇਕੱਠੇ ਲਿਆਉਂਦੇ ਹਨ। ਖੇਡਣ ਲਈ ਹੋਰ ਸਮਾਂ, ਕੋਸ਼ਿਸ਼ ਕਰਨ ਦੇ ਹੋਰ ਮੌਕੇ ਅਤੇ ਸਕੂਲ ਦੇ ਦੋਸਤਾਂ ਨਾਲ ਸਾਂਝੇ ਕਰਨ ਲਈ ਬਹੁਤ ਸਾਰੇ ਪਲ ਮਿਲਦੇ ਹਨ।
ਸਕੂਲ ਤੋਂ ਪਹਿਲਾਂ ਜਾਂ ਬਾਅਦ ਕਰਵਾਏ ਜਾਣ ਵਾਲੇ ਇਹ ਸੈਸ਼ਨ ਸਕੂਲੀ ਦਿਨ ਦੇ ਨਾਲ ਕੁਦਰਤੀ ਤੌਰ ’ਤੇ ਫਿੱਟ ਹੋ ਜਾਂਦੇ ਹਨ ਅਤੇ ਪਰਿਵਾਰਾਂ ਦੀ ਪਹਿਲਾਂ ਤੋਂ ਬਣੀ ਰੁਟੀਨ ਵਿੱਚ ਆਸਾਨੀ ਨਾਲ ਸ਼ਾਮਲ ਹੋ ਜਾਂਦੇ ਹਨ। ਇਸ ਦੌਰਾਨ, ਬੱਚਿਆਂ ਨੂੰ ਸਰਗਰਮ ਰਹਿਣ, ਆਤਮ-ਵਿਸ਼ਵਾਸ ਬਣਾਉਣ ਅਤੇ ਰਾਹ ਵਿੱਚ ਮਿਹਨਤ ਨਾਲ ਮਿਲੇ ਕੁਝ ਘਾਹ ਦੇ ਦਾਗ ਲਗਵਾਉਣ ਦਾ ਇੱਕ ਹੋਰ ਮੌਕਾ ਮਿਲਦਾ ਹੈ।
ਹਫ਼ਤੇ ਵਿੱਚ ਇੱਕ ਸੈਸ਼ਨ। ਉਤਸੁਕਤਾ ਨਾਲ ਉਡੀਕ ਕਰਨ ਲਈ ਬਹੁਤ ਕੁਝ.
ਹਰ ਸੈਸ਼ਨ ਖੇਡਾਂ, ਹਿਲਜੁਲ ਅਤੇ ਹਿੱਸਾ ਲੈਣ ਦੇ ਬੇਹਿਸਾਬ ਮੌਕਿਆਂ ਨਾਲ ਭਰਪੂਰ ਹੁੰਦਾ ਹੈ। ਕੁਝ ਹਫ਼ਤਿਆਂ ਵਿੱਚ ਉਹ ਘਰ ਆ ਕੇ ਉਸ ਸ਼ਾਨਦਾਰ ਮਾਰਕ ਬਾਰੇ ਗੱਲ ਕਰਨਗੇ ਜੋ ਉਨ੍ਹਾਂ ਨੇ ਲਿਆ, ਉਸ ਖੇਡ ਬਾਰੇ ਜਿਸਨੂੰ ਉਹ ਖੇਡਣਾ ਬੰਦ ਹੀ ਨਹੀਂ ਕਰ ਸਕੇ, ਜਾਂ ਉਸ ਨਵੇਂ ਦੋਸਤ ਬਾਰੇ ਜਿਸ ਨਾਲ ਉਨ੍ਹਾਂ ਨੇ ਟੀਮ ਬਣਾਈ। ਕਦੇ-ਕਦੇ ਗੱਲ ਉਸ ਮਜ਼ੇਦਾਰ ਪਲ ਦੀ ਹੁੰਦੀ ਹੈ ਜਿਸ ’ਤੇ ਹਰ ਕੋਈ ਹੱਸ ਰਿਹਾ ਸੀ, ਚਿੱਟੜ ਨਾਲ ਲੱਥਪੱਥ ਘੁੱਟਣਾਂ ਦੀ, ਜਾਂ ਉਸ ਕਹਾਣੀ ਦੀ ਜੋ ਉਹ ਅਜੇ ਵੀ ਰਾਤ ਦੇ ਖਾਣੇ ਵੇਲੇ ਸੁਣਾ ਰਹੇ ਹੁੰਦੇ ਹਨ।
AFL ਦੇ ਸਟਾਫ਼ ਵੱਲੋਂ ਕਰਵਾਏ ਜਾਣ ਵਾਲੇ ਸੈਸ਼ਨ ਬੱਚਿਆਂ ਨੂੰ ਪਹਿਲੀ ਸੀਟੀ ਤੋਂ ਆਖ਼ਰੀ ਸੀਟੀ ਤੱਕ ਸਰਗਰਮ, ਰੁਝੇ ਹੋਏ ਅਤੇ ਭਾਗੀਦਾਰ ਬਣਾਈ ਰੱਖਣ ਲਈ ਤਿਆਰ ਕੀਤੇ ਗਏ ਹਨ, ਤਾਂ ਜੋ ਹਰ ਹਫ਼ਤੇ ਉਨ੍ਹਾਂ ਲਈ ਕੁਝ ਨਵਾਂ ਆਨੰਦ ਲੈਣ ਵਾਸਤੇ ਹੋਵੇ।
ਉਤਸ਼ਾਹ ਪਹਿਲੇ ਸੈਸ਼ਨ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ.
ਰਜਿਸਟ੍ਰੇਸ਼ਨ ਵਿੱਚ ਇੱਕ ਪੈਕ ਸ਼ਾਮਲ ਹੈ, ਜੋ ਬੱਚਿਆਂ ਨੂੰ ਪਹਿਲੇ ਦਿਨ ਤੋਂ ਹੀ ਇਸ ਸਰਗਰਮੀ ਦਾ ਹਿੱਸਾ ਮਹਿਸੂਸ ਕਰਨ ਵਿੱਚ ਮਦਦ ਕਰਦਾ ਹੈ। ਕਈ ਬੱਚਿਆਂ ਲਈ ਉਤਸ਼ਾਹ ਉਸ ਵੇਲੇ ਸ਼ੁਰੂ ਹੁੰਦਾ ਹੈ ਜਦੋਂ ਉਨ੍ਹਾਂ ਦਾ ਪੈਕ ਪਹੁੰਚਦਾ ਹੈ। ਇਸ ਨਾਲ ਉਨ੍ਹਾਂ ਕੋਲ ਘਰ ਵਿੱਚ ਗੱਲ ਕਰਨ ਲਈ ਕੁਝ ਹੁੰਦਾ ਹੈ ਅਤੇ ਪਹਿਲੇ ਸੈਸ਼ਨ ਤੱਕ ਬਚੇ ਦਿਨ ਗਿਣਨ ਦਾ ਇੱਕ ਹੋਰ ਕਾਰਨ ਮਿਲ ਜਾਂਦਾ ਹੈ।
ਪੈਕ ਵਿੱਚ ਸ਼ਾਮਲ ਚੀਜ਼ਾਂ ਪ੍ਰੋਗਰਾਮ ਅਤੇ ਸੀਜ਼ਨ ਦੇ ਅਨੁਸਾਰ ਵੱਖ-ਵੱਖ ਹੋ ਸਕਦੀਆਂ ਹਨ।
ਸਿਰਫ਼ ਕੁੜੀਆਂ ਦੇ ਸਮੂਹ
ਕਿਸੇ ਅਜਿਹੇ ਸਮੂਹ ਦਾ ਹਿੱਸਾ ਬਣਨ ਵਿੱਚ ਕੁਝ ਖਾਸ ਗੱਲ ਹੁੰਦੀ ਹੈ, ਜਿੱਥੇ ਪਹੁੰਚਦੇ ਹੀ ਤੁਹਾਡਾ ਸਵਾਗਤ ਮਹਿਸੂਸ ਹੁੰਦਾ ਹੈ। ਸਿਰਫ਼ ਕੁੜੀਆਂ ਵਾਲੇ ਸਮੂਹ ਹੋਰ ਕੁੜੀਆਂ ਨਾਲ ਜੁੜਨ, ਖੇਡਣ, ਆਤਮ-ਵਿਸ਼ਵਾਸ ਵਧਾਉਣ ਅਤੇ ਤਜਰਬਾ ਸਾਂਝਾ ਕਰਨ ਦੇ ਮੌਕੇ ਪੈਦਾ ਕਰਦੇ ਹਨ।
ਹਫ਼ਤਾ ਦਰ ਹਫ਼ਤਾ, ਇਹ ਰਿਸ਼ਤੇ ਅਕਸਰ ਗਤੀਵਿਧੀ ਜਿੰਨੇ ਹੀ ਮਹੱਤਵਪੂਰਨ ਬਣ ਜਾਂਦੇ ਹਨ। ਇਸ ਨਾਲ ਕੁੜੀਆਂ ਨੂੰ ਵਾਪਸ ਆਉਣ, ਕੋਸ਼ਿਸ਼ ਕਰਨ ਅਤੇ ਸ਼ਾਮਲ ਹੋਣ ਦਾ ਇੱਕ ਹੋਰ ਕਾਰਨ ਮਿਲਦਾ ਹੈ।