hamburger hamburger

ਹੋਰ ਜਾਣਕਾਰੀ

Superkick ਪ੍ਰੋਗਰਾਮ

NAB AFL Superkick ਸੈਸ਼ਨ ਲਗਭਗ ਇੱਕ ਘੰਟੇ ਤੱਕ ਚਲਦੇ ਹਨ ਅਤੇ ਇਨ੍ਹਾਂ ਨੂੰ ਹੁਨਰ-ਅਧਾਰਿਤ ਖੇਡਾਂ ਅਤੇ Superkickers ਦੇ ਹੁਨਰ ਤੇ ਆਤਮ-ਵਿਸ਼ਵਾਸ ਨੂੰ ਵਿਕਸਿਤ ਕਰਨ ਵਾਲੀਆਂ ਗਤੀਵਿਧੀਆਂ ਵਿਚਕਾਰ ਵੰਡਿਆ ਜਾਂਦਾ ਹੈ। ਫਿਰ ਹਰ ਹਫ਼ਤੇ ਟੈਕਲ-ਰਹਿਤ, ਸੋਧੇ ਹੋਏ ਮੈਚ-ਪਲੇ ਵਿੱਚ ਇਨ੍ਹਾਂ ਹੁਨਰਾਂ ਨੂੰ ਅਮਲ ਵਿੱਚ ਲਿਆਂਦਾ ਜਾਂਦਾ ਹੈ।

ਜੋਸ਼ ਭਰੋ! ਇੱਥੇ ਭਾਗੀਦਾਰ ਹੁਨਰ-ਆਧਾਰਿਤ ਵਾਰਮ-ਅੱਪ ਖੇਡਾਂ ਵਿੱਚ ਜੋਸ਼ ਅਤੇ ਮਾਹੌਲ ਵਧਾਉਂਦੇ ਹੋਏ ਹਿਲਜੁਲ ਸ਼ੁਰੂ ਕਰਦੇ ਹਨ। 

ਇੱਥੇ ਧਿਆਨ ਖੇਡਣ, ਹਿਲਜੁਲ ਅਤੇ ਮੌਜ-ਮਸਤੀ 'ਤੇ ਹੈ!
 

ਭਾਗੀਦਾਰ ਮਜ਼ੇਦਾਰ ਹੁਨਰ-ਆਧਾਰਿਤ ਖੇਡਾਂ ਅਤੇ ਵੱਖ-ਵੱਖ ਸਥਿਤੀਆਂ ਵਿੱਚ ਆਪਣੇ ਹੁਨਰਾਂ ਦੀ ਵਰਤੋਂ ਕਰਦੇ ਹਨ ਅਤੇ ਉਨ੍ਹਾਂ ਨੂੰ ਵਿਕਸਤ ਕਰਦੇ ਹਨ।

ਐਕਟੀਵੇਟਰ ਗਤੀਵਿਧੀਆਂ ਦਾ ਉਦੇਸ਼ ਭਾਗੀਦਾਰਾਂ ਦੇ ਬੁਨਿਆਦੀ ਹੁਨਰਾਂ ਨੂੰ ਵਿਕਸਤ ਕਰਨਾ ਅਤੇ ਉਨ੍ਹਾਂ ਨੂੰ ਮੈਚ ਖੇਡਣ ਲਈ ਤਿਆਰ ਕਰਨਾ ਹੈ।

ਮੈਚਾਂ ਵਿੱਚ ਆਪਣੇ ਹੁਨਰ ਅਜ਼ਮਾਉਣ ਤੋਂ ਪਹਿਲਾਂ, ਭਾਗੀਦਾਰ ਖੇਡਾਂ ਦੌਰਾਨ ਪੇਸ਼ ਆਉਣ ਵਾਲੀਆਂ ਅਸਲ ਖੇਡ ਸਥਿਤੀਆਂ ਦੀ ਨਕਲ ਕਰਦੇ ਹਨ।

ਇੱਥੇ, ਉਹ ਟੀਮਵਰਕ ਅਤੇ ਸੰਚਾਰ ਬਾਰੇ ਸਿੱਖਦੇ ਹਨ, ਜੋ ਉਨ੍ਹਾਂ ਨੂੰ ਮੈਚ ਖੇਡਣ ਲਈ ਤਿਆਰ ਹੋਣ ਵਿੱਚ ਸਹਾਇਤਾ ਕਰਦੇ ਹਨ।
 

ਭਾਗੀਦਾਰ ਸੋਧੇ ਹੋਏ ਮੈਚ ਖੇਡ ਰਾਹੀਂ ਆਸਟ੍ਰੇਲੀਆਈ ਨਿਯਮਾਂ ਵਾਲੀ ਫੁੱਟਬਾਲ ਦੀ ਖੇਡ ਨੂੰ ਜਾਣਦੇ ਹਨ।  

ਟੀਮਾਂ ਵਿੱਚ ਸਿਰਫ਼ 6–9 ਖਿਡਾਰੀ ਹੁੰਦੇ ਹਨ, ਜਿਸ ਨਾਲ ਹਰ ਕਿਸੇ ਨੂੰ ਫੁੱਟਬਾਲ ਨੂੰ ਵੱਧ ਵਾਰ ਛੂਹਣ ਦਾ ਮੌਕਾ ਮਿਲਦਾ ਹੈ। ਮੈਦਾਨ 'ਤੇ ਤਿੰਨ ਜ਼ੋਨ ਹੋਣ ਕਰਕੇ, ਸਾਰੇ ਖਿਡਾਰੀਆਂ ਨੂੰ ਸਾਰੀਆਂ ਪੁਜ਼ੀਸ਼ਨਾਂ ਅਜ਼ਮਾਉਣ ਦਾ ਮੌਕਾ ਮਿਲਦਾ ਹੈ।

ਪ੍ਰੋਗਰਾਮ ਦੀ ਪ੍ਰਗਤੀ

Auskick ਅਤੇ Superkick ਪ੍ਰੋਗਰਾਮਾਂ ਨੂੰ ਭਾਗੀਦਾਰੀ ਦੇ ਚਾਰ (ਜਾਂ ਵੱਧ) ਸਾਲਾਂ ਦੌਰਾਨ ਕਰਵਾਉਣ ਲਈ ਲਗਾਤਾਰ ਚਾਰ ਪੱਧਰਾਂ ਦੇ ਆਧਾਰ ’ਤੇ ਤਿਆਰ ਕੀਤਾ ਗਿਆ ਹੈ। ਹਰ ਪੱਧਰ ਦਾ ਉਦੇਸ਼ ਮੁੱਖ ਗਤੀਵਿਧੀ ਕਿਸਮਾਂ ਅਤੇ ਹੁਨਰਾਂ ਲਈ ਬਿਤਾਏ ਜਾਣ ਵਾਲੇ ਕੁੱਲ ਸਮੇਂ ਨੂੰ ਬਦਲ ਕੇ ਪਿਛਲੇ ਪੱਧਰ ’ਤੇ ਨਿਰਮਾਣ ਕਰਨਾ ਹੈ, ਤਾਂ ਜੋ ਖਿਡਾਰੀ ਬੁਨਿਆਦੀ ਗੱਲਾਂ ਸਿੱਖਣ ਤੋਂ ਲੈ ਕੇ ਜੂਨੀਅਰ ਫੁੱਟਬਾਲ ਵੱਲ ਤਬਦੀਲੀ ਦੀ ਤਿਆਰੀ ਤੱਕ ਅੱਗੇ ਵਧ ਸਕਣ।

Auskick ਪੱਧਰ 1 ਅਤੇ 2 ਨੂੰ ਜੋੜਦਾ ਹੈ। Superkick ਵਿੱਚ ਸ਼ਾਮਲ ਹਨ:

  • ਪੱਧਰ 3: ਉਮਰ 7–9 ਸਾਲ
  • ਪੱਧਰ 4: ਉਮਰ 10–12 ਸਾਲ

ਮਾਪੇ/ਸਰਪ੍ਰਸਤ ਕਿਵੇਂ ਸ਼ਾਮਲ ਹੋ ਸਕਦੇ ਹਨ?

Centre Coordinator, NAB AFL Superkick ਭਾਈਚਾਰੇ ਦੀ ਰੀੜ੍ਹ ਦੀ ਹੱਡੀ ਹੈ।

ਜਜ਼ਬੇ, ਸਿਖਲਾਈ ਅਤੇ ਸੰਚਾਰ ਨੂੰ ਜੋੜਦਿਆਂ, ਇਹ ਭੂਮਿਕਾ ਉਨ੍ਹਾਂ ਸਾਰਿਆਂ ਲਈ ਬਿਲਕੁਲ ਢੁਕਵੀਂ ਹੈ ਜੋ Game ਦੇ ਮੁੱਖ ਮੁੱਲਾਂ ਨੂੰ ਅਪਣਾਉਂਦਿਆਂ ਪ੍ਰਭਾਵ ਪੈਦਾ ਕਰਨਾ ਚਾਹੁੰਦੇ ਹਨ। ਤੁਹਾਡੇ ਬੱਚੇ ਲਈ ਮਾਤਾ-ਪਿਤਾ/ਸਰਪ੍ਰਸਤ ਵਜੋਂ Superkick ਪ੍ਰੋਗਰਾਮ ਵਿੱਚ ਬਹੁਤ ਕੁਝ ਪਸੰਦ ਕਰਨ ਯੋਗ ਹੈ। ਇਹ ਜਾਣ ਕੇ ਹੋਰ ਵੀ ਚੰਗਾ ਲੱਗਦਾ ਹੈ ਕਿ ਤੁਸੀਂ ਸਹਾਇਤਾ ਕਰ ਸਕਦੇ ਹੋ ਅਤੇ ਇਸ ਵਿੱਚ ਸ਼ਾਮਲ ਹੋ ਸਕਦੇ ਹੋ!

NAB AFL Auskick ਵਾਂਗ ਹੀ, ਮਾਤਾ-ਪਿਤਾ ਅਤੇ ਸਰਪ੍ਰਸਤ ਸਰਗਰਮੀ ਸਹਾਇਕ, ਮੈਚ ਅੰਪਾਇਰ ਜਾਂ ਗੋਲ ਅੰਪਾਇਰ ਵਜੋਂ ਸ਼ਾਮਲ ਹੋ ਸਕਦੇ ਹਨ!
ਜੇ ਤੁਸੀਂ Coordinator ਬਣਨ ਜਾਂ ਸੈਂਟਰ ਦੀ ਸਹਾਇਤਾ ਟੀਮ ਵਜੋਂ ਹੋਰ ਸਰਗਰਮ ਹੋਣ ਵਿੱਚ ਦਿਲਚਸਪੀ ਰੱਖਦੇ ਹੋ, ਤਾਂ ਆਪਣੇ ਸਥਾਨਕ ਸੈਂਟਰ ਨਾਲ ਸੰਪਰਕ ਕਰੋ। ਇਸ ਤੋਂ ਇਲਾਵਾ, ਇਹ ਜਾਣਕਾਰੀ ਪੱਤਰ ਵੀ ਦੇਖੋ।