NAB AFL Auskick (ਉਮਰ 4-7 ਸਾਲ)
AFL ਦਾ ਕੋਈ ਤਜਰਬਾ ਨਹੀਂ? ਕੋਈ ਗੱਲ ਨਹੀਂ!
NAB AFL Auskick ਬੱਚਿਆਂ ਲਈ ਆਸਟ੍ਰੇਲੀਆ ਦੀ ਮੋਹਰੀ ਫੁੱਟਬਾਲ ਪਹਿਲਕਦਮੀ ਹੈ, ਜੋ ਉਨ੍ਹਾਂ ਨੂੰ Australian Football ਨਾਲ ਜਾਣੂ ਕਰਵਾਉਂਦੀ ਹੈ। ਇਹ ਪ੍ਰੋਗਰਾਮ ਮੈਦਾਨੀ ਗਤੀਵਿਧੀਆਂ, ਵਿਸ਼ੇਸ਼ ਸਮਾਨ ਅਤੇ ਭਾਈਚਾਰਕ ਸਮਾਗਮਾਂ ਦੀ ਪੇਸ਼ਕਸ਼ ਕਰਦਾ ਹੈ। NAB AFL Auskick ਹਰ ਹੁਨਰ ਪੱਧਰ ਦੇ 5 ਤੋਂ 7 ਸਾਲ ਦੀ ਉਮਰ ਵਾਲੇ ਬੱਚਿਆਂ ਦਾ ਸਵਾਗਤ ਕਰਦਾ ਹੈ ਅਤੇ ਮੌਜ-ਮਸਤੀ ਤੇ ਭਾਗੀਦਾਰੀ 'ਤੇ ਧਿਆਨ ਦਿੰਦਾ ਹੈ। ਮਾਪੇ Activity Helpers ਬਣ ਕੇ ਇਸ ਤਜਰਬੇ ਨੂੰ ਹੋਰ ਬਿਹਤਰ ਬਣਾ ਸਕਦੇ ਹਨ। ਰਜਿਸਟਰ ਕੀਤੇ ਭਾਗੀਦਾਰਾਂ ਨੂੰ ਵਿਸ਼ੇਸ਼ ਫੁੱਟੀ ਸਮਾਨ ਵੀ ਮਿਲਦਾ ਹੈ ਅਤੇ ਮੁੱਖ AFL ਅਤੇ AFLW ਖੇਡਾਂ ਦੌਰਾਨ ਅੱਧੇ ਸਮੇਂ ਵਿੱਚ ਖੇਡਣ ਦੇ ਮੌਕੇ ਵੀ ਮਿਲਦੇ ਹਨ।
Local Footy (ਉਮਰ 7+)
AFL ਦੇ ਸਥਾਨਕ ਕਲੱਬ ਬਹੁਤ ਸਾਰੇ ਭਾਈਚਾਰਿਆਂ ਦੀ ਰੀੜ੍ਹ ਦੀ ਹੱਡੀ ਹਨ ਅਤੇ ਜੂਨੀਅਰਾਂ ਤੋਂ ਲੈ ਕੇ Masters ਤੱਕ, ਫੁੱਟਬਾਲ ਮੁਕਾਬਲਿਆਂ ਵਿੱਚ ਹਿੱਸਾ ਲੈਣ ਦੇ ਮੌਕੇ ਪ੍ਰਦਾਨ ਕਰਦੇ ਹਨ। ਸਥਾਨਕ ਫੁੱਟਬਾਲ 7 ਸਾਲ ਦੀ ਉਮਰ ਤੋਂ ਬੱਚਿਆਂ ਲਈ ਉਪਲਬਧ ਹੈ। ਜਾਣੋ ਕਿ ਤੁਸੀਂ Local Footy ਦੇ ਮਜ਼ੇ ਅਤੇ ਸਾਂਝੀ ਭਾਈਚਾਰਕ ਭਾਵਨਾ ਦਾ ਅਨੁਭਵ ਕਿਵੇਂ ਕਰ ਸਕਦੇ ਹੋ!
ਜੂਨੀਅਰ ਫੁੱਟਬਾਲ 7 ਤੋਂ 12 ਸਾਲ ਦੀ ਉਮਰ ਦੇ ਬੱਚਿਆਂ ਲਈ ਤਿਆਰ ਕੀਤਾ ਗਿਆ ਹੈ, ਜੋ NAB AFL Auskick ਜਾਂ ਹੋਰ ਸ਼ੁਰੂਆਤੀ ਪ੍ਰੋਗਰਾਮਾਂ ਤੋਂ ਅੱਗੇ ਵਧ ਰਹੇ ਹਨ। ਇਹ ਹੁਨਰ ਵਿਕਾਸ ਅਤੇ ਖੇਡ ਲਈ ਇੱਕ ਸੁਰੱਖਿਅਤ, ਮਜ਼ੇਦਾਰ ਮਾਹੌਲ ਪ੍ਰਦਾਨ ਕਰਦਾ ਹੈ। ਸੁਰੱਖਿਆ ਅਤੇ ਆਨੰਦ ਨੂੰ ਧਿਆਨ ਵਿੱਚ ਰੱਖਦਿਆਂ ਨਿਯਮਾਂ ਵਿੱਚ ਬਦਲਾਅ ਕੀਤੇ ਜਾਂਦੇ ਹਨ, ਅਤੇ ਸਿੱਖਣ ਤੇ ਸਾਂਝੀ ਦੋਸਤੀ ’ਤੇ ਜ਼ੋਰ ਦਿੱਤਾ ਜਾਂਦਾ ਹੈ। ਇਹ ਪ੍ਰੋਗਰਾਮ ਮੁਕਾਬਲੇ ਦੇ ਤੱਤਾਂ ਨੂੰ ਵੀ ਹੌਲੀ-ਹੌਲੀ ਸ਼ਾਮਲ ਕਰਦਾ ਹੈ, ਤਾਂ ਜੋ ਤਜਰਬਾ ਸਕਾਰਾਤਮਕ ਰਹੇ। 14 ਸਾਲ ਦੀ ਉਮਰ ਤੱਕ ਲੜਕੀਆਂ ਇੱਕੋ ਲਿੰਗ ਵਾਲੀਆਂ ਜਾਂ ਮਿਲੀ-ਜੁਲੀ ਟੀਮਾਂ ਵਿੱਚੋਂ ਚੋਣ ਕਰ ਸਕਦੀਆਂ ਹਨ।
ਯੂਥ ਫੁੱਟਬਾਲ 13–17 ਸਾਲ ਦੇ ਨੌਜਵਾਨਾਂ ਲਈ ਹੈ ਅਤੇ ਉਨ੍ਹਾਂ ਨੂੰ ਆਪਣੇ ਹੁਨਰ ਨਿਖਾਰਨ ਲਈ ਮੁਕਾਬਲੇ ਵਾਲਾ ਮਾਹੌਲ ਪ੍ਰਦਾਨ ਕਰਦਾ ਹੈ। ਸਾਰੀਆਂ ਯੋਗਤਾਵਾਂ ਵਾਲੇ ਖਿਡਾਰੀਆਂ ਲਈ ਤਿਆਰ ਕੀਤਾ ਗਿਆ ਇਹ ਖੇਡ ਸਥਾਨਕ ਕਮਿਊਨਿਟੀ ਕਲੱਬਾਂ ਵਿੱਚ ਖੇਡੀ ਜਾਣ ਵਾਲੀ ਜੂਨੀਅਰ ਫੁੱਟਬਾਲ ਤੋਂ ਅਗਲਾ ਪੜਾਅ ਹੈ। ਪੂਰੇ Australian Football ਦੇ ਨਿਯਮ ਅਪਣਾਉਂਦੇ ਹੋਏ, ਇਹ ਖਿਡਾਰੀਆਂ ਨੂੰ ਓਪਨ-ਏਜ ਫੁੱਟੀ ਲਈ ਤਿਆਰ ਕਰਦਾ ਹੈ। 14 ਸਾਲ ਦੀ ਉਮਰ ਤੋਂ ਕੁੜੀਆਂ ਲਈ ਵਿਸ਼ੇਸ਼ ਮੁਕਾਬਲੇ ਹੁੰਦੇ ਹਨ, ਜਿਨ੍ਹਾਂ ਵਿੱਚ ਮਨੋਰੰਜਨ, ਫਿਟਨੈੱਸ ਅਤੇ ਹੁਨਰ ਵਿਕਾਸ ’ਤੇ ਧਿਆਨ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ, Youth X ਛੋਟੇ ਮੈਦਾਨਾਂ ’ਤੇ ਬਦਲੇ ਹੋਏ ਨਿਯਮਾਂ ਨਾਲ ਸਮਾਜਿਕ ਫੁੱਟੀ ਦਾ ਤਜਰਬਾ ਪ੍ਰਦਾਨ ਕਰਦਾ ਹੈ, ਜਿਸ ਵਿੱਚ ਸੁਰੱਖਿਆ ਅਤੇ ਆਨੰਦ ’ਤੇ ਜ਼ੋਰ ਦਿੱਤਾ ਜਾਂਦਾ ਹੈ।
ਸੀਨੀਅਰ ਫੁੱਟਬਾਲ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਖਿਡਾਰੀਆਂ ਲਈ ਹੈ ਅਤੇ ਇਹ ਸਮਾਜਿਕ ਅਤੇ ਸਬ-ਇਲੀਟ ਦੋਵੇਂ ਪੱਧਰਾਂ ’ਤੇ ਖੇਡਣ ਦੇ ਮੌਕੇ ਪ੍ਰਦਾਨ ਕਰਦਾ ਹੈ। ਭਾਈਚਾਰੇ ਦੀ ਭਾਗੀਦਾਰੀ ’ਤੇ ਜ਼ੋਰ ਦਿੰਦਿਆਂ, ਇਹ ਪੁਰਸ਼ਾਂ ਅਤੇ ਮਹਿਲਾਵਾਂ ਨੂੰ ਆਪਣੀ ਫਿਟਨੈੱਸ, ਸੰਚਾਰ ਅਤੇ ਟੀਮਵਰਕ ਨੂੰ ਬਿਹਤਰ ਬਣਾਉਣ ਦੇ ਮੌਕੇ ਦਿੰਦਾ ਹੈ। ਇਹ ਖੇਡ ਪੂਰੇ Australian Rules ਨਿਯਮਾਂ ਅਧੀਨ ਖੇਡੀ ਜਾਂਦੀ ਹੈ ਅਤੇ ਟੀਮ ਦੀ ਸਮਰੱਥਾ ਦੇ ਆਧਾਰ ’ਤੇ ਵੱਖ-ਵੱਖ ਗ੍ਰੇਡ ਹੁੰਦੇ ਹਨ। ਮਹਿਲਾ ਫੁੱਟਬਾਲ ਵਿੱਚ ਦਿਲਚਸਪੀ ਵਿੱਚ ਵੱਡਾ ਵਾਧਾ ਹੋਇਆ ਹੈ, ਜਿਸ ਨਾਲ ਕਈ ਸੁਤੰਤਰ ਮੁਕਾਬਲੇ ਸ਼ੁਰੂ ਹੋਏ ਹਨ।
AFL Masters Football 35 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਵਿਅਕਤੀਆਂ ਲਈ ਤਿਆਰ ਕੀਤੀ ਗਈ ਹੈ ਅਤੇ ਇਸ ਵਿੱਚ “ਮਨੋਰੰਜਨ ਲਈ ਫੁੱਟੀ” ’ਤੇ ਜ਼ੋਰ ਦਿੱਤਾ ਜਾਂਦਾ ਹੈ। ਇਹ ਪੱਕੀ ਉਮਰ ਦੇ ਖਿਡਾਰੀਆਂ ਨੂੰ ਸੁਰੱਖਿਅਤ ਅਤੇ ਸੁਚੱਜੇ ਮਾਹੌਲ ਵਿੱਚ ਆਸਟ੍ਰੇਲੀਆਈ ਨਿਯਮਾਂ ਵਾਲੀ ਫੁੱਟਬਾਲ ਦਾ ਆਨੰਦ ਲੈਣ ਦਾ ਮੌਕਾ ਦਿੰਦੀ ਹੈ। ਕਲੱਬ ਪੂਰੇ ਆਸਟ੍ਰੇਲੀਆ ਵਿੱਚ ਚੱਲਦੇ ਹਨ ਅਤੇ ਆਮ ਤੌਰ ’ਤੇ ਐਤਵਾਰ ਨੂੰ ਹਰ ਦੋ ਹਫ਼ਤਿਆਂ ਬਾਅਦ ਖੇਡਦੇ ਹਨ। ਧਿਆਨ ਸਿਰਫ਼ ਜਿੱਤਣ ਦੀ ਬਜਾਏ ਸਾਂਝ, ਤੰਦਰੁਸਤੀ ਅਤੇ ਆਨੰਦ ’ਤੇ ਹੁੰਦਾ ਹੈ। AFLW ਤੋਂ ਪ੍ਰੇਰਿਤ ਮਹਿਲਾਵਾਂ ਦੀ Masters AFL ਵਿੱਚ 35 ਸਾਲ ਅਤੇ ਇਸ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਦਾ ਸਵਾਗਤ ਹੈ ਅਤੇ ਇਹ ਸਥਾਨਕ ਤੇ ਰਾਸ਼ਟਰੀ ਪੱਧਰ ’ਤੇ ਖੇਡਣ ਦੇ ਮੌਕੇ ਪ੍ਰਦਾਨ ਕਰਦੀ ਹੈ।