hamburger hamburger
NAB AFL Superkick

ਵੱਧ ਖੇਡੋ, ਘੱਟ ਦਬਾਅ ਅਤੇ ਭਰਪੂਰ ਮਜ਼ਾ।

ਹੁਨਰ ਵਿਕਾਸ ਦੇ ਨਾਲ ਖੇਡਣ ਲਈ ਕਾਫ਼ੀ ਸਮਾਂ ਵੀ ਮਿਲਦਾ ਹੈ, ਜਿਸ ਨਾਲ ਬੱਚਿਆਂ ਨੂੰ ਖੇਡਣ, ਸਿੱਖਣ ਅਤੇ ਆਪਣਾ ਆਤਮਵਿਸ਼ਵਾਸ ਵਧਾਉਣ ਦੇ ਹੋਰ ਮੌਕੇ ਮਿਲਦੇ ਹਨ।

ਫੁੱਟੀ ਖੇਡਣ ਦੇ ਹੋਰ ਤਰੀਕੇ

Superkick 7–12 ਸਾਲ ਦੀ ਉਮਰ ਦੇ ਹਰ ਬੱਚੇ ਨੂੰ ਫੁੱਟੀ ਖੇਡਣ ਦਾ ਮਜ਼ੇਦਾਰ ਅਤੇ ਲਚਕੀਲਾ ਤਰੀਕਾ ਦਿੰਦਾ ਹੈ। ਉਨ੍ਹਾਂ ਦਾ ਤਜਰਬਾ ਭਾਵੇਂ ਜੋ ਵੀ ਹੋਵੇ, ਉਹ ਹਿੱਸਾ ਲੈ ਸਕਦੇ ਹਨ, ਆਤਮਵਿਸ਼ਵਾਸ ਵਧਾ ਸਕਦੇ ਹਨ ਅਤੇ ਦੋਸਤਾਂ ਨਾਲ ਖੇਡਣ ਦਾ ਭਰਪੂਰ ਆਨੰਦ ਲੈ ਸਕਦੇ ਹਨ। ਘਾਹ ਦੇ ਦਾਗ਼ ਤਾਂ ਇਸ ਮਜ਼ੇ ਦਾ ਹੀ ਹਿੱਸਾ ਹਨ।

Superkick ਨੂੰ ਇੰਨਾ ਸੁਪਰ ਕੀ ਬਣਾਉਂਦਾ ਹੈ?

NAB AFL Superkick ਮਜ਼ੇਦਾਰ, ਹੁਨਰ-ਅਧਾਰਿਤ ਗਤੀਵਿਧੀਆਂ ਨੂੰ ਸੋਧੇ ਹੋਏ ਮੈਚ ਪਲੇ ਨਾਲ ਜੋੜਦਾ ਹੈ, ਜਿਸ ਨਾਲ ਬੱਚਿਆਂ ਨੂੰ ਖੇਡ ਸਿੱਖਣ, ਖੇਡਣ ਅਤੇ ਇਸਦਾ ਆਨੰਦ ਲੈਣ ਦੇ ਕਾਫ਼ੀ ਮੌਕੇ ਮਿਲਦੇ ਹਨ।

ਛੋਟੀਆਂ ਟੀਮਾਂ, ਟੈਕਲ-ਰਹਿਤ ਫੁਟੀ ਅਤੇ ਇੱਕੋ ਸੁਵਿਧਾਜਨਕ ਥਾਂ ’ਤੇ ਹੁਨਰ ਤੇ ਖੇਡਾਂ ਦੇ ਨਾਲ, Superkick ਰਵਾਇਤੀ Junior Footy ਦੇ ਦਬਾਅ ਜਾਂ ਵਚਨਬੱਧਤਾ ਤੋਂ ਬਿਨਾਂ ਕਾਫ਼ੀ ਐਕਸ਼ਨ ਪੇਸ਼ ਕਰਦਾ ਹੈ। ਇਹ ਬੱਚਿਆਂ ਲਈ ਆਪਣੀ ਫੁਟੀ ਖੇਡ ਨੂੰ ਨਿਖਾਰਨ ਅਤੇ ਖੇਡਣ ਵਿੱਚ ਵੱਧ ਸਮਾਂ ਬਿਤਾਉਣ ਦਾ ਆਸਾਨ ਤੇ ਰੋਮਾਂਚਕ ਤਰੀਕਾ ਹੈ।

ਜਿੱਥੇ ਤੁਸੀਂ ਸਬੰਧਤ ਹੋ, ਉੱਥੇ PLAY ਕਰੋ

ਸਿਰਫ਼ ਕੁੜੀਆਂ ਲਈ Superkick ਪ੍ਰੋਗਰਾਮ 7–12 ਸਾਲ ਦੀਆਂ ਕੁੜੀਆਂ ਨੂੰ ਇਕੱਠਿਆਂ ਫੁੱਟੀ ਵਿੱਚ ਸ਼ਾਮਲ ਹੋਣ ਅਤੇ ਇਸਦਾ ਆਨੰਦ ਮਾਣਨ ਲਈ ਇੱਕ ਸਵਾਗਤਯੋਗ ਥਾਂ ਦਿੰਦੇ ਹਨ।

ਕੁੜੀਆਂ ਬੇਝਿਝਕ ਸ਼ਾਮਲ ਹੋ ਸਕਦੀਆਂ ਹਨ, ਖੇਡਦੇ-ਖੇਡਦੇ ਸਿੱਖ ਸਕਦੀਆਂ ਹਨ ਅਤੇ ਹੋਰ ਕੁੜੀਆਂ ਨਾਲ ਮਿਲ ਕੇ ਖੇਡਣ ਲਈ ਕਾਫ਼ੀ ਸਮਾਂ ਬਿਤਾ ਸਕਦੀਆਂ ਹਨ। ਟੈਕਲ-ਰਹਿਤ ਫੁੱਟੀ ਅਤੇ ਸਹਾਇਕ ਮਾਹੌਲ ਨਾਲ, ਉਨ੍ਹਾਂ ਕੋਲ ਆਤਮਵਿਸ਼ਵਾਸ ਵਧਾਉਣ, ਦੋਸਤ ਬਣਾਉਣ ਅਤੇ ਖੇਡ ਦਾ ਹਿੱਸਾ ਮਹਿਸੂਸ ਕਰਨ ਲਈ ਪੂਰੀ ਗੁੰਜਾਇਸ਼ ਹੁੰਦੀ ਹੈ।

ਪੈਕ, ਮੈਂਬਰਸ਼ਿਪਾਂ ਅਤੇ ਐਲੀਟ ਮੈਚ!

ਫੁੱਟੀ ਅਤੇ ਦੋਸਤੀਆਂ ਤੋਂ ਇਲਾਵਾ, Superkickers ਨੂੰ ਰੋਮਾਂਚਕ ਫ਼ਾਇਦੇ ਮਿਲਦੇ ਹਨ, ਜਿਨ੍ਹਾਂ ਵਿੱਚ ਵਿਸ਼ੇਸ਼ ਫੁੱਟੀ ਸਮਾਨ ਦਾ ਇੱਕ ਵਿਲੱਖਣ ਪੈਕ, ਆਪਣੀ ਪਸੰਦ ਦੇ AFL ਕਲੱਬ ਲਈ Superkick ਜੂਨੀਅਰ ਕਲੱਬ ਮੈਂਬਰਸ਼ਿਪ – ਜਿਸ ਵਿੱਚ ਮੈਚਾਂ ਤੱਕ ਪਹੁੰਚ ਵੀ ਸ਼ਾਮਲ ਹੈ – ਅਤੇ ਚੁਣੇ ਹੋਏ AFL ਅਤੇ AFLW ਮੈਚਾਂ ਦੌਰਾਨ ਹਾਫ਼-ਟਾਈਮ ਵਿੱਚ ਆਪਣੇ ਫੁੱਟੀ ਨਾਇਕਾਂ ਨਾਲ ਖੇਡਣ ਦਾ ਮੌਕਾ ਸ਼ਾਮਲ ਹੈ।