hamburger hamburger

ਸੁਰੱਖਿਆ ਅਤੇ ਸ਼ਮੂਲੀਅਤ

ਸੁਰੱਖਿਆ ਹਮੇਸ਼ਾ ਸਭ ਤੋਂ ਪਹਿਲਾਂ

NAB AFL Superkick ਵਿੱਚ, ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ। ਟੈਕਲ-ਰਹਿਤ ਮੈਚ ਖੇਡ ਅਤੇ ਨਰਮ, ਛੋਟੀਆਂ ਫੁੱਟਬਾਲਾਂ ਇਸਨੂੰ 7 ਤੋਂ 12 ਸਾਲ ਦੀ ਉਮਰ ਦੇ ਹਰ ਹੁਨਰ-ਪੱਧਰ ਵਾਲੇ ਬੱਚਿਆਂ ਲਈ ਢੁਕਵਾਂ ਬਣਾਉਂਦੀਆਂ ਹਨ।

ਸਾਰੀਆਂ ਕੁੜੀਆਂ ਲਈ ਵਿਕਲਪ

ਅਸੀਂ ਚਾਹੁੰਦੇ ਹਾਂ ਕਿ ਕੁੜੀਆਂ Superkick ਖੇਡਦਿਆਂ ਆਰਾਮਦਾਇਕ ਅਤੇ ਸੁਰੱਖਿਅਤ ਮਹਿਸੂਸ ਕਰਨ! ਸਿਰਫ਼ ਕੁੜੀਆਂ ਲਈ ਵਿਕਲਪ ਉਪਲਬਧ ਹਨ—ਚਾਹੇ ਉਹ ਕਿਸੇ ਪ੍ਰੋਗਰਾਮ ਵਿੱਚ ਸਿਰਫ਼ ਕੁੜੀਆਂ ਲਈ ਕੇਂਦਰ ਹੋਵੇ ਜਾਂ ਗਰੁੱਪ, ਹਰ ਕਿਸੇ ਲਈ ਕੁਝ ਨਾ ਕੁਝ ਹੈ।

ਸੋਧਿਆ ਹੋਇਆ ਮੈਚ ਖੇਡ

Superkick ਦੀ ਸੋਧੀ ਹੋਈ ਅਤੇ ਟੈਕਲ-ਮੁਕਤ ਮੈਚ ਖੇਡ ਸਾਰੇ ਭਾਗੀਦਾਰਾਂ ਲਈ ਇੱਕ ਸਮਾਵੇਸ਼ੀ ਅਤੇ ਰੁਚਿਕਰ ਮਾਹੌਲ ਨੂੰ ਉਤਸ਼ਾਹਿਤ ਕਰਦੀ ਹੈ, ਜਿਸ ਵਿੱਚ ਉਹ ਬਿਨਾਂ ਕਿਸੇ ਦਬਾਅ ਦੇ ਵਿਕਾਸ ਕਰ ਸਕਦੇ ਹਨ। 

ਭਾਗੀਦਾਰ ਮੈਦਾਨ ’ਤੇ ਤਿੰਨੋਂ ਪੋਜ਼ੀਸ਼ਨਾਂ (ਫਾਰਵਰਡ, ਮਿਡਫੀਲਡ, ਡਿਫੈਂਸ) ਵਿੱਚ ਖੇਡਣਾ ਵੀ ਸਿੱਖਦੇ ਹਨ, ਜਿਸ ਨਾਲ ਪੋਜ਼ੀਸ਼ਨ ਅਨੁਸਾਰ ਖੇਡ ਵਿੱਚ ਉਨ੍ਹਾਂ ਦਾ ਵਿਕਾਸ ਯਕੀਨੀ ਬਣਦਾ ਹੈ।

ਸੱਭਿਆਚਾਰਕ ਤੌਰ ‘ਤੇ ਸੁਰੱਖਿਅਤ ਮਾਹੌਲ

ਫੁੱਟੀ ਹਰ ਕਿਸੇ ਲਈ ਹੈ। ਅਸੀਂ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਾਂ ਕਿ Superkick ਸਭ ਲਈ ਸੱਭਿਆਚਾਰਕ ਤੌਰ ’ਤੇ ਸੁਰੱਖਿਅਤ ਅਤੇ ਸਮਾਵੇਸ਼ੀ ਮਾਹੌਲ ਹੋਵੇ।