Masters ਫੁੱਟੀ
35+ ਉਮਰ ਦੇ ਖਿਡਾਰੀਆਂ ਲਈ
ਇਹ ਕੀ ਹੈ?
ਗੈਰ-ਰਸਮੀ ਖੇਡ ਨਾਲ ਤੰਦਰੁਸਤ ਰਹੋ ਅਤੇ ਮੌਜ ਕਰੋ। AFL Masters 35 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਖਿਡਾਰੀਆਂ ਨੂੰ ਫੁੱਟੀ ਦਾ ਆਨੰਦ ਲੈਣ ਦਾ ਮੌਕਾ ਦਿੰਦਾ ਹੈ। ਮਰਦ ਹੋਵੇ ਜਾਂ ਔਰਤ, ਨਵਾਂ ਖਿਡਾਰੀ ਹੋਵੇ ਜਾਂ ਤਜਰਬੇਕਾਰ, ਇਹ ਫੁੱਟੀ ਵਿਕਲਪ ਬੁਨਿਆਦੀ ਤੰਦਰੁਸਤੀ, ਥੋੜ੍ਹੀ ਵਚਨਬੱਧਤਾ ਅਤੇ ਟੀਮ ਖੇਡ ਲਈ ਉਤਸ਼ਾਹ ਰੱਖਣ ਵਾਲੇ ਹਰ ਵਿਅਕਤੀ ਲਈ ਹੈ। ਪਿਛਲੇ ਤਜਰਬੇ ਦੀ ਕੋਈ ਲੋੜ ਨਹੀਂ
ਤਜਰਬਾ
ਤੁਸੀਂ ਵਿਅਸਤ ਹੋਣ ਦੇ ਬਾਵਜੂਦ ਵੀ ਫੁੱਟੀ ਖੇਡ ਸਕਦੇ ਹੋ। Masters ਕਲੱਬ ਹਰ ਦੋ ਹਫ਼ਤਿਆਂ ਬਾਅਦ ਖੇਡਦੇ ਹਨ, ਇਸ ਲਈ ਤੁਸੀਂ ਬਿਨਾਂ ਕਿਸੇ ਵੱਡੀ ਵਚਨਬੱਧਤਾ ਦੇ ਜਾਂ ਹੱਦ ਤੋਂ ਵੱਧ ਮਿਹਨਤ ਦਾ ਖ਼ਤਰਾ ਮੋਲ ਲਏ ਬਿਨਾਂ ਦੋਸਤ ਬਣਾਉਂਦੇ ਹੋ, ਆਪਣੀ ਫਿਟਨੈੱਸ ਕਾਇਮ ਰੱਖਦੇ ਹੋ ਅਤੇ ਮੁਕਾਬਲੇਬਾਜ਼ੀ ਦੀ ਧਾਰ ਬਣਾਈ ਰੱਖਦੇ ਹੋ। ਖੇਡਣ ਲਈ ਤੁਹਾਡੀ ਉਮਰ ਕਦੇ ਵੀ ਬਹੁਤ ਵੱਧ ਨਹੀਂ ਹੁੰਦੀ।