hamburger hamburger

ਦਿੱਗਜ ਉੱਤੇ

ਸਮਾਂ
10 ਮਿੰਟ
ਕੌਸ਼ਲ
icon
ਹੈਂਡਬਾਲ
icon
ਦੌੜਨਾ
ਪੱਧਰ
icon
1 (ਉਮਰ 4-6)
ਸਹਾਇਕਾਂ ਦੀ ਗਿਣਤੀ
icon
1 Helper for every pair of Auskickers
ਕੀ ਤੁਸੀਂ ਦੈਤ ਦੇ ਉੱਪਰੋਂ ਗੋਲ ਕਰ ਸਕਦੇ ਹੋ?
ਹਦਾਇਤਾਂ

ਕਦਮ 1

‘Go’ ਕਹਿਣ ’ਤੇ ਵੱਡੇ ਆਪਣੇ Auskickers ਵਿੱਚੋਂ ਕਿਸੇ ਇੱਕ ਨੂੰ ਫੁਟੀ ਸੁੱਟਦੇ ਹਨ। ਉਹ ਇਸਨੂੰ ਫੜ ਕੇ ਵੱਡੇ ਨੂੰ ਹੱਥ ਨਾਲ ਵਾਪਸ ਕਰਦਾ ਹੈ। ਫਿਰ ਦੂਜੇ Auskicker ਦੀ ਵਾਰੀ ਹੁੰਦੀ ਹੈ।

ਮਾਰਕ ਲੈਣ ਬਾਰੇ ਸੁਝਾਅ ਦਿਓ, ਉਦਾਹਰਨ ਲਈ, “ਗੇਂਦ ਨੂੰ ਆਪਣੀ ਛਾਤੀ ਨਾਲ ਲਾ ਕੇ ਰੱਖੋ”।

Auskick

ਕਦਮ 2

ਕੁਝ ਵਾਰ ਹੱਥ ਨਾਲ ਪਾਸ ਕਰਨ ਤੋਂ ਬਾਅਦ, ਵੱਡਿਆਂ (“ਜਾਇੰਟਸ”) ਦੇ ਉੱਪਰੋਂ ਗੋਲ ਲਈ ਕਿੱਕ ਕਰੋ!

ਛੋਟੀ ਉਮਰ ਦੇ Auskickers ਲਈ, ਜਿਨ੍ਹਾਂ ਨੂੰ ਇਹ ਔਖਾ ਲੱਗ ਸਕਦਾ ਹੈ, ਉਹ ਗੋਲ ਵੱਲ ਕਿੱਕ ਕਰਨ ਤੋਂ ਪਹਿਲਾਂ ਜਾਇੰਟ ਦੇ ਆਲੇ-ਦੁਆਲੇ ਤੁਰ ਜਾਂ ਦੌੜ ਸਕਦੇ ਹਨ।

Auskick

ਕਦਮ 3

ਕੁਝ ਮਿੰਟ ਗੋਲ ਲਈ ਕਿੱਕ ਕਰਨ ਤੋਂ ਬਾਅਦ, ਕੁਝ ਸੁਝਾਅ ਦਿਓ ਅਤੇ Auskickers ਨੂੰ ਗੋਲ ਲਈ ਬਿਨਾਂ ਰੁਕਾਵਟ ਕਿੱਕਾਂ ਕਰਨ ਦਿਓ!

Auskick

Football for each Auskicker (x1)
Cone per Auskicker (x1)
Goal Posts (x1)
ਸੈੱਟ-ਅੱਪ

ਗੋਲ ਪੋਸਟਾਂ ਤੋਂ ਕੁਝ ਕਦਮ ਦੂਰ, ਕੋਨਾਂ ਨੂੰ ਸਿੱਧੀ ਲਾਈਨ ਵਿੱਚ ਲਗਾਓ।

Auskickers ਜੋੜਿਆਂ ਵਿੱਚ ਕੋਨਾਂ ਦੇ ਕੋਲ ਖੜ੍ਹੇ ਹੋਣ।

ਫੁੱਟਬਾਲ ਫੜਿਆ ਹੋਇਆ ਇੱਕ ਬਾਲਗ ਉਨ੍ਹਾਂ ਦੀ ਜੋੜੀ ਅਤੇ ਗੋਲਾਂ ਦੇ ਵਿਚਕਾਰ ਅੱਧੀ ਦੂਰੀ ’ਤੇ ਖੜ੍ਹਾ ਹੋਵੇ।

ਭਿੰਨਤਾਵਾਂ

ਵਿਕਲਪ 1

ਗੋਲ ਲਈ ਕਿੱਕ ਮਾਰਨ ਤੋਂ ਪਹਿਲਾਂ ਦੌੜ ਕੇ ਆਉਣਾ ਜਾਂ ਗੇਂਦ ਨੂੰ ਉਛਾਲਣਾ ਸ਼ਾਮਲ ਕਰੋ।

ਤੁਸੀਂ ਇਸਨੂੰ ਹੋਰ ਮੁਸ਼ਕਲ ਵੀ ਬਣਾ ਸਕਦੇ ਹੋ—ਜਾਇੰਟਸ ਨੂੰ ਥੋੜ੍ਹੀ ਜਿਹੀ ਰੱਖਿਆ ਕਰਨ ਦੀ ਕੋਸ਼ਿਸ਼ ਕਰਨ ਦਿਓ!

Auskick

ਵਿਕਲਪ 2

ਵੱਖ-ਵੱਖ ਗੇਂਦਾਂ ਨਾਲ ਪ੍ਰਯੋਗ ਕਰੋ।

Auskick