AllPlay Footy
ਅਕਸਰ ਪੁੱਛੇ ਜਾਣ ਵਾਲੇ ਸਵਾਲ
ਮਾਪੇ
ਭਾਵੇਂ ਬਹੁਤ ਸਾਰੇ ਨੌਜਵਾਨ ਖੇਡਾਂ ਵਿੱਚ ਸਫਲਤਾ ਹਾਸਲ ਕਰਦੇ ਹਨ, ਪਰ ਜ਼ਿਆਦਾਤਰ ਨੌਜਵਾਨਾਂ ਲਈ ਖੇਡਣ ਦੇ ਲਾਭ ਅਤੇ ਕਾਰਨ ਇਸ ਤੋਂ ਕਿਤੇ ਵੱਧ ਵਿਸ਼ਾਲ ਹਨ। ਉਦਾਹਰਨ ਲਈ:
- Auskick ਵਿੱਚ ਸ਼ਾਮਲ ਹੋਣਾ ਨੌਜਵਾਨਾਂ ਦੀ ਮਾਨਸਿਕ ਸਿਹਤ (ਜਿਵੇਂ ਚਿੰਤਾ) ਅਤੇ ਮੋਟਰ ਸਮਰੱਥਾਵਾਂ (ਜਿਵੇਂ ਨਿਸ਼ਾਨਾ ਲਗਾਉਣ ਅਤੇ ਕੈਚ ਕਰਨ ਦੀ ਸਮਰੱਥਾ) ਨੂੰ ਸਹਾਰਾ ਦੇ ਸਕਦਾ ਹੈ।
- ਖੇਡਾਂ ਵਿੱਚ ਉਨ੍ਹਾਂ ਦੀ ਦਿਲਚਸਪੀ ਉਨ੍ਹਾਂ ਨੂੰ ਭਾਈਚਾਰੇ ਦੇ ਹੋਰ ਲੋਕਾਂ ਨਾਲ ਜੋੜਦੀ ਹੈ ਅਤੇ ਸਮਾਨ ਦਿਲਚਸਪੀਆਂ ਵਾਲੇ ਸਾਥੀਆਂ ਨਾਲ ਦੋਸਤੀ ਵਿਕਸਿਤ ਕਰਨ ਦਾ ਮੌਕਾ ਦੇ ਸਕਦੀ ਹੈ।
- ਖੇਡਾਂ ਦੀ ਟ੍ਰੇਨਿੰਗ ਅਤੇ ਮਨੋਰੰਜਕ ਪਾਠਾਂ ਦੀ ਨਿਯਮਿਤ ਰੁਟੀਨ, ਅਤੇ ਨਿਗਰਾਨੀ ਕਰਨ ਵਾਲੇ ਬਾਲਗ ਦੀ ਮੌਜੂਦਗੀ, ਸਾਰੇ ਨੌਜਵਾਨਾਂ ਨੂੰ ਮਿਲ-ਜੁਲਣ ਲਈ ਸਹਾਇਕ ਢਾਂਚਾ ਪ੍ਰਦਾਨ ਕਰ ਸਕਦੀ ਹੈ।
- ਜੋ ਨੌਜਵਾਨ ਨਿਯਮਿਤ ਕਸਰਤ ਕਰਦੇ ਹਨ, ਉਹ ਵਧੇਰੇ ਸਿਹਤਮੰਦ ਰਹਿੰਦੇ ਹਨ, ਬਿਹਤਰ ਨੀਂਦ ਲੈਂਦੇ ਹਨ ਅਤੇ ਸਕੂਲ ਦੇ ਕੰਮ ’ਤੇ ਹੋਰ ਚੰਗੀ ਤਰ੍ਹਾਂ ਧਿਆਨ ਵੀ ਕੇਂਦਰਿਤ ਕਰ ਸਕਦੇ ਹਨ।
- ਖੇਡਾਂ ਅਤੇ ਮਨੋਰੰਜਕ ਗਤੀਵਿਧੀਆਂ ਉਨ੍ਹਾਂ ਨੂੰ ਜੀਵਨ ਦੀਆਂ ਮਹੱਤਵਪੂਰਨ ਕੌਸ਼ਲਤਾਵਾਂ ਵਿਕਸਿਤ ਕਰਨ, ਆਪਣੇ ਟੀਚੇ ਖੁਦ ਨਿਰਧਾਰਤ ਕਰਨਾ ਸਿੱਖਣ ਅਤੇ ਆਪਣੀ ਪਛਾਣ ਦੇ ਇੱਕ ਵੱਖਰੇ ਪੱਖ ਨੂੰ ਵਿਕਸਿਤ ਕਰਨ ਵਿੱਚ ਮਦਦ ਕਰ ਸਕਦੀਆਂ ਹਨ।
- Auskick ਦਾ ਮੂਲ ਮਕਸਦ ਹੀ ਮੌਜ-ਮਸਤੀ ਕਰਨਾ ਹੈ!
ਫੁਟੀ ਖੇਡਣਾ ਸਿੱਖਣ ਵਿੱਚ ਨੌਜਵਾਨਾਂ ਨੂੰ ਇਸ ਨਾਲ ਜਾਣੂ ਹੋਣ ਲਈ ਕੁਝ ਸਮਾਂ ਲੱਗ ਸਕਦਾ ਹੈ, ਖ਼ਾਸ ਕਰਕੇ ਜੇ ਉਨ੍ਹਾਂ ਨੇ ਪਹਿਲਾਂ ਇਹ ਖੇਡ ਨਾ ਖੇਡੀ ਹੋਵੇ। ਆਪਣੇ ਬੱਚੇ ਨੂੰ ਸਮਝਣ ਅਤੇ ਭਾਗ ਲੈਣ ਵਿੱਚ ਸਹਾਇਤਾ ਕਰਨ ਦੇ ਕੁਝ ਤਰੀਕੇ ਇਹ ਹਨ:
- ਕੋਚਾਂ, ਹੋਰ ਮਾਪਿਆਂ ਅਤੇ ਖਿਡਾਰੀਆਂ ਲਈ ਤੁਹਾਡੇ ਬੱਚੇ ਨਾਲ ਗੱਲਬਾਤ ਕਰਨ ਦਾ ਸਭ ਤੋਂ ਵਧੀਆ ਤਰੀਕਾ ਲੱਭੋ। ਕੁਝ ਨੌਜਵਾਨਾਂ ਲਈ ਇਸਦਾ ਮਤਲਬ ਛੋਟੀਆਂ ਹਦਾਇਤਾਂ ਦੇਣਾ, ਸੰਕੇਤਾਂ ਅਤੇ ਤਸਵੀਰਾਂ ਵਰਗੇ ਦ੍ਰਿਸ਼ਟੀਗਤ ਸੰਕੇਤ ਵਰਤਣਾ ਜਾਂ ਹਦਾਇਤਾਂ ਨੂੰ ਦੁਹਰਾਉਣਾ ਹੋ ਸਕਦਾ ਹੈ। ਇਹ ਸੰਚਾਰ ਤਰੀਕੇ ਗਰੁੱਪ ਦੇ ਹੋਰ ਨੌਜਵਾਨਾਂ ਲਈ ਵੀ ਮਦਦਗਾਰ ਹੋਣ ਦੀ ਸੰਭਾਵਨਾ ਹੈ, ਇਸ ਲਈ ਮਾਪਿਆਂ ਨੂੰ ਵੱਡਿਆਂ ਨੂੰ ਇਹ ਤਰੀਕੇ ਵਰਤਣ ਲਈ ਕਹਿਣ ਵਿੱਚ ਝਿਜਕ ਮਹਿਸੂਸ ਨਹੀਂ ਕਰਨੀ ਚਾਹੀਦੀ।
- AllPlay Footy Stories ਦੀ ਵਰਤੋਂ ਘਰ ਵਿੱਚ ਨੌਜਵਾਨਾਂ ਨੂੰ ਫੁਟੀ ਨਾਲ ਜਾਣੂ ਕਰਵਾਉਣ ਲਈ ਕੀਤੀ ਜਾ ਸਕਦੀ ਹੈ।
- ਤੁਸੀਂ ਕੋਚ ਨਾਲ ਗੱਲ ਕਰਕੇ ਇਹ ਪੁੱਛ ਸਕਦੇ ਹੋ ਕਿ ਸੈਸ਼ਨਾਂ ਦੌਰਾਨ ਤੁਹਾਡੇ ਬੱਚੇ ਨੂੰ ਗਤੀਵਿਧੀਆਂ ਵਿੱਚ ਭਾਗ ਲੈਣ ਵਿੱਚ ਮਦਦ ਕਰਨ ਲਈ ਕੋਈ ਸਾਥੀ ਜਾਂ ਸਹਾਇਕ ਉਪਲਬਧ ਹੋ ਸਕਦਾ ਹੈ।
ਕਿਸੇ ਨੌਜਵਾਨ ਨੂੰ ਆਪਣੀਆਂ ਆਰਾਮਦਾਇਕ ਰੁਟੀਨਾਂ ਤੋਂ ਬਾਹਰ ਆਉਣ ਦੀ ਚਿੰਤਾ ਦੂਰ ਕਰਨ ਵਿੱਚ ਸਹਾਇਤਾ ਦੇਣ ਲਈ ਭਾਗੀਦਾਰੀ ਹੌਲੀ-ਹੌਲੀ ਸ਼ੁਰੂ ਕਰਨੀ ਪੈ ਸਕਦੀ ਹੈ। ਆਪਣੇ ਬੱਚੇ ਨੂੰ ਹੌਲੇ-ਹੌਲੇ ਫੁੱਟੀ ਨਾਲ ਜਾਣੂ ਕਰਵਾਉਣ ਲਈ ਯੋਜਨਾ ਬਣਾਉਣਾ ਮਦਦਗਾਰ ਹੋ ਸਕਦਾ ਹੈ।
- ਤੁਸੀਂ ਘਰ ਵਿੱਚ ਆਪਣੇ ਬੱਚੇ ਨਾਲ AllPlay Footy ਦੀਆਂ ਕਹਾਣੀਆਂ ਪੜ੍ਹ ਕੇ ਸ਼ੁਰੂਆਤ ਕਰ ਸਕਦੇ ਹੋ, ਤਾਂ ਜੋ ਉਹ ਜਾਣ ਸਕੇ ਕਿ Auskick ਵਿੱਚ ਕੀ ਹੁੰਦਾ ਹੈ।
- ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਤੁਸੀਂ ਅਤੇ ਤੁਹਾਡਾ ਬੱਚਾ ਉਸ ਫੁੱਟੀ ਮੈਦਾਨ ਵਿੱਚ ਜਾ ਸਕਦੇ ਹੋ ਜਿੱਥੇ ਉਹ Auskick ਖੇਡੇਗਾ। ਤੁਸੀਂ ਆਪਣੇ ਬੱਚੇ ਲਈ ਪਹਿਲੇ ਸੈਸ਼ਨ ਤੋਂ ਪਹਿਲਾਂ ਕੋਚ ਨਾਲ ਮਿਲਣ ਦਾ ਪ੍ਰਬੰਧ ਵੀ ਕਰ ਸਕਦੇ ਹੋ। ਇਸ ਨਾਲ ਤੁਹਾਡੇ ਬੱਚੇ ਨੂੰ ਨਵੇਂ ਮਾਹੌਲ ਨਾਲ ਜਾਣੂ ਹੋਣ ਵਿੱਚ ਮਦਦ ਮਿਲ ਸਕਦੀ ਹੈ।
- ਗਤੀਵਿਧੀ ਦੀ ਚੋਣ ਮਹੱਤਵਪੂਰਨ ਹੈ। ਜੇ ਤੁਹਾਡਾ ਬੱਚਾ ਹਮੇਸ਼ਾ ਖਿਡਾਰੀ ਵਜੋਂ ਭਾਗ ਨਹੀਂ ਲੈਣਾ ਚਾਹੁੰਦਾ, ਤਾਂ ਫੁੱਟੀ ਵਿੱਚ ਉਸ ਦੇ ਸ਼ਾਮਲ ਹੋਣ ਦੇ ਹੋਰ ਤਰੀਕਿਆਂ (ਉਦਾਹਰਨ ਲਈ, ਅੰਪਾਇਰ ਵਜੋਂ) ਬਾਰੇ ਆਪਣੇ ਬੱਚੇ ਦੇ ਕੋਚ ਨਾਲ ਗੱਲ ਕਰਨ ਬਾਰੇ ਸੋਚੋ। ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਕੁਝ ਨੌਜਵਾਨਾਂ ਨੂੰ ਸਮੂਹ ਦਾ ਹਿੱਸਾ ਬਣਨ ਦੀ ਬਜਾਏ ਵਿਅਕਤੀਗਤ ਗਤੀਵਿਧੀਆਂ ਵਿੱਚ ਆਪਣੇ ਆਪ ਨੂੰ ਚੁਣੌਤੀ ਦੇਣਾ ਵਧੇਰੇ ਸੰਤੋਸ਼ਜਨਕ ਲੱਗ ਸਕਦਾ ਹੈ। ਅਜਿਹੇ ਨੌਜਵਾਨਾਂ ਲਈ ਦੌੜਨਾ, ਨੱਚਣਾ ਜਾਂ ਤੈਰਾਕੀ ਵਰਗੀਆਂ ਵਿਅਕਤੀਗਤ ਤੌਰ 'ਤੇ ਕੀਤੀਆਂ ਜਾਣ ਵਾਲੀਆਂ ਮਨੋਰੰਜਨਕ ਗਤੀਵਿਧੀਆਂ ਵਧੇਰੇ ਢੁਕਵੀਆਂ ਹੋ ਸਕਦੀਆਂ ਹਨ।
ਕੋਚ ਦਾ ਸਕਾਰਾਤਮਕ ਰਵੱਈਆ, ਧੱਕੇਸ਼ਾਹੀ ਬਾਰੇ ਚੰਗੀਆਂ ਨੀਤੀਆਂ ਅਤੇ ਹੋਰ ਮਾਪਿਆਂ ਤੇ ਨੌਜਵਾਨਾਂ ਦਾ ਸਹਿਯੋਗ, ਨੌਜਵਾਨਾਂ ਨੂੰ ਸੁਰੱਖਿਅਤ ਅਤੇ ਆਪਣੇ ਨਾਲ ਸ਼ਾਮਲ ਮਹਿਸੂਸ ਕਰਨ ਵਿੱਚ ਬਹੁਤ ਮਦਦਗਾਰ ਹੋ ਸਕਦਾ ਹੈ। ਇਸ ਸਹਾਇਤਾ ਲਈ AFL ਨੇ ਖਿਡਾਰੀ ਦੇ ਵਿਹਾਰ ਸੰਬੰਧੀ ਕੋਡ, ਮਾਪਿਆਂ / ਦੇਖਭਾਲਕਰਤਾਵਾਂ ਅਤੇ ਦਰਸ਼ਕਾਂ ਲਈ ਆਚਾਰ ਸੰਹਿਤਾ ਅਤੇ ਬੱਚਿਆਂ ਅਤੇ ਨੌਜਵਾਨਾਂ ਦੀ ਸੁਰੱਖਿਆ ਸੰਬੰਧੀ ਨੀਤੀ ਸਮੇਤ ਨੀਤੀਆਂ ਲਾਗੂ ਕੀਤੀਆਂ ਹਨ। ਜੇ ਤੁਹਾਨੂੰ ਕੋਈ ਚਿੰਤਾ ਹੈ ਜਿਸ ਬਾਰੇ ਤੁਸੀਂ ਦੱਸਣਾ ਚਾਹੁੰਦੇ ਹੋ, ਤਾਂ ਤੁਸੀਂ ਸਾਡੀ ਸਹਾਇਤਾ ਟੀਮ ਨਾਲ ਇੱਥੇ ਸੰਪਰਕ ਕਰ ਸਕਦੇ ਹੋ।
ਕੋਚ ਅਤੇ ਕੋਆਰਡੀਨੇਟਰ
- ‘ਸਤ ਸ੍ਰੀ ਅਕਾਲ’ ਕਹੋ ਅਤੇ ਨੌਜਵਾਨ ਦਾ ਨਾਮ ਵਰਤੋ। ਆਪਣੀ ਸਰੀਰਕ ਭਾਸ਼ਾ ਅਤੇ ਚਿਹਰੇ ਦੇ ਹਾਵ-ਭਾਵ ਬਾਰੇ ਵੀ ਸੋਚੋ। ਖੁੱਲ੍ਹੇ ਅਤੇ ਦੋਸਤਾਨਾ ਰਹੋ – ਹੱਥ ਖੁੱਲ੍ਹੇ ਰੱਖੋ, ਹੱਥ ਹਿਲਾ ਕੇ ਸਤ ਸ੍ਰੀ ਅਕਾਲ ਕਹੋ ਅਤੇ ਮੁਸਕਰਾਓ।
- ਜਦੋਂ ਕਿਸੇ ਅਜਿਹੇ ਨੌਜਵਾਨ ਨੂੰ ਸਤ ਸ੍ਰੀ ਅਕਾਲ ਕਹੋ ਜੋ ਨੇਤਰਹੀਣ ਹੈ ਜਾਂ ਜਿਸ ਦੀ ਨਜ਼ਰ ਕਮਜ਼ੋਰ ਹੈ, ਤਾਂ ਉਸ ਨਾਲ ਗੱਲਬਾਤ ਸ਼ੁਰੂ ਕਰਦੇ ਸਮੇਂ ਹਮੇਸ਼ਾ ਖਿਡਾਰੀ ਨੂੰ ਆਪਣਾ ਨਾਮ ਦੱਸੋ, ਭਾਵੇਂ ਤੁਸੀਂ ਉਸ ਨੂੰ ਪਹਿਲਾਂ ਕਈ ਵਾਰ ਮਿਲ ਚੁੱਕੇ ਹੋਵੋ।
- ਕੁਝ ਨੌਜਵਾਨ ਸੰਚਾਰ ਕਰਨ ਲਈ ਕੰਪਿਊਟਰਾਈਜ਼ਡ ਪ੍ਰਣਾਲੀਆਂ, ਸੰਕੇਤਕ ਭਾਸ਼ਾ, ਇਸ਼ਾਰਿਆਂ, ਅੱਖਾਂ ਦੀਆਂ ਹਰਕਤਾਂ, ਚਿੰਨ੍ਹਾਂ ਜਾਂ ਤਸਵੀਰਾਂ ਦੀ ਵਰਤੋਂ ਕਰ ਸਕਦੇ ਹਨ। ਜੇ ਤੁਹਾਨੂੰ ਪੱਕਾ ਪਤਾ ਨਾ ਹੋਵੇ, ਤਾਂ ਨੌਜਵਾਨ ਜਾਂ ਉਸ ਦੇ ਮਾਤਾ-ਪਿਤਾ ਤੋਂ ਪੁੱਛੋ ਕਿ ਨੌਜਵਾਨ ਨਾਲ ਸੰਚਾਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ।
- ਨੌਜਵਾਨ ਦੀਆਂ ਖੂਬੀਆਂ, ਸਮਰੱਥਾਵਾਂ ਅਤੇ ਦਿਲਚਸਪੀਆਂ ਬਾਰੇ ਜਾਣੋ, ਅਤੇ ਨੌਜਵਾਨ ਨੂੰ ਦਰਪੇਸ਼ ਹੋ ਸਕਦੀਆਂ ਚੁਣੌਤੀਆਂ ਬਾਰੇ ਧਾਰਨਾਵਾਂ ਬਣਾਉਣ ਤੋਂ ਬਚੋ।
- ਕੋਚਾਂ ਨੂੰ ਵ੍ਹੀਲਚੇਅਰ ਵਰਤਣ ਵਾਲੇ ਨੌਜਵਾਨ ਨੂੰ ਉਸੇ ਤਰ੍ਹਾਂ ਹੈਲੋ ਕਹਿ ਕੇ ਸਵਾਗਤ ਕਰਨਾ ਚਾਹੀਦਾ ਹੈ, ਜਿਵੇਂ ਉਹ ਵ੍ਹੀਲਚੇਅਰ ਨਾ ਵਰਤਣ ਵਾਲੇ ਨੌਜਵਾਨ ਨੂੰ ਕਰਦੇ ਹਨ। ‘ਹਾਇ’ ਕਹੋ ਅਤੇ ਨੌਜਵਾਨ ਦਾ ਨਾਮ ਲਓ।
- ਆਪਣੀ ਸਰੀਰਕ ਭਾਸ਼ਾ ਅਤੇ ਚਿਹਰੇ ਦੇ ਹਾਵ-ਭਾਵ ਬਾਰੇ ਵੀ ਸੋਚੋ। ਖੁੱਲ੍ਹੇ ਅਤੇ ਦੋਸਤਾਨਾ ਰਹੋ – ਹੱਥ ਖੁੱਲ੍ਹੇ ਰੱਖੋ, ਹੈਲੋ ਕਹਿਣ ਲਈ ਹੱਥ ਹਿਲਾਓ ਅਤੇ ਮੁਸਕਰਾਓ।
- ਸਾਰੇ ਖਿਡਾਰੀਆਂ ਨਾਲ ਬਰਾਬਰੀ ਦਾ ਸਲੂਕ ਕਰੋ ਅਤੇ ਇਹ ਨਾ ਮੰਨੋ ਕਿ ਕਿਸੇ ਨੂੰ ਕਿਸੇ ਤਰ੍ਹਾਂ ਦੀ ਤਬਦੀਲੀ ਦੀ ਲੋੜ ਹੈ।
- ਵ੍ਹੀਲਚੇਅਰ ਵਰਤਣ ਵਾਲੇ ਨੌਜਵਾਨ ਨਾਲ ਗੱਲ ਕਰਦੇ ਸਮੇਂ, ਗੋਡਿਆਂ ਭਾਰ ਬੈਠ ਕੇ ਜਾਂ ਬੈਂਚ ’ਤੇ ਬੈਠ ਕੇ ਨੌਜਵਾਨ ਦੇ ਪੱਧਰ ਤੱਕ ਆਉਣ ਅਤੇ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰਨ ਦੀ ਕੋਸ਼ਿਸ਼ ਕਰੋ।
- ਨੌਜਵਾਨ ਦੀ ਵ੍ਹੀਲਚੇਅਰ ਨੂੰ ਉਸ ਦੀ ਨਿੱਜੀ ਜਗ੍ਹਾ ਦਾ ਹਿੱਸਾ ਸਮਝੋ। ਇਸ ਦਾ ਮਤਲਬ ਹੈ ਕਿ ਬਿਨਾਂ ਪੁੱਛੇ ਜਾਂ ਸੱਦਾ ਮਿਲਣ ਤੋਂ ਬਿਨਾਂ ਵ੍ਹੀਲਚੇਅਰ ਨੂੰ ਛੂਹਣਾ ਜਾਂ ਉਸ ’ਤੇ ਝੁਕਣਾ ਸਤਿਕਾਰਪੂਰਨ ਨਹੀਂ ਹੈ।
- ਗਤੀਵਿਧੀਆਂ ਵਿੱਚ ਇਸ ਤਰ੍ਹਾਂ ਤਬਦੀਲੀ ਕਰੋ ਕਿ ਸਾਰੇ ਨੌਜਵਾਨ ਹਿੱਸਾ ਲੈ ਸਕਣ। ਅਜਿਹੀਆਂ ਗਤੀਵਿਧੀਆਂ ਕਰਵਾਓ ਜਿਨ੍ਹਾਂ ਨੂੰ ਬਦਲਿਆ ਜਾ ਸਕੇ ਅਤੇ ਜਿਨ੍ਹਾਂ ਵਿੱਚ ਮੁਸ਼ਕਲ ਦੇ ਵੱਖ-ਵੱਖ ਪੱਧਰ ਹੋਣ। ‘ਇਸਨੂੰ ਬਦਲੋ’ ਦੇ ਸਿਧਾਂਤ ਕੋਚਾਂ ਨੂੰ ਇਹ ਸੋਚਣ ਵਿੱਚ ਮਦਦ ਕਰ ਸਕਦੇ ਹਨ ਕਿ ਕਿਸੇ ਗਤੀਵਿਧੀ ਨੂੰ ਨੌਜਵਾਨ ਦੀਆਂ ਵਿਅਕਤੀਗਤ ਲੋੜਾਂ ਮੁਤਾਬਕ ਕਿਵੇਂ ਬਦਲਿਆ ਜਾ ਸਕਦਾ ਹੈ।
- ਛੋਟੇ ਸਮੂਹਾਂ ਦੀ ਵਰਤੋਂ ਕਰਨਾ ਲਾਭਦਾਇਕ ਹੋ ਸਕਦਾ ਹੈ। ਇੱਕੋ ਜਿਹੇ ਹੁਨਰ ਪੱਧਰ ਵਾਲੇ ਨੌਜਵਾਨਾਂ ਨੂੰ ਛੋਟੇ ਸਮੂਹਾਂ ਵਿੱਚ ਰੱਖਣ ਨਾਲ ਉਹ ਆਪਣੀਆਂ ਯੋਗਤਾਵਾਂ ਬਾਰੇ ਵਧੇਰੇ ਸਹਿਜ ਅਤੇ ਆਤਮਵਿਸ਼ਵਾਸੀ ਮਹਿਸੂਸ ਕਰ ਸਕਦੇ ਹਨ ਅਤੇ ਵੱਡੇ ਸਮੂਹ ਵਿੱਚ ਵੱਖ-ਵੱਖ ਹੁਨਰ ਪੱਧਰਾਂ ਮੁਤਾਬਕ ਗਤੀਵਿਧੀਆਂ ਕਰਵਾਉਣ ਵਿੱਚ ਮਦਦ ਮਿਲ ਸਕਦੀ ਹੈ।
- ਜੇ ਕੋਚਾਂ ਨੂੰ ਕਿਸੇ ਨੌਜਵਾਨ ਦੇ ਵਿਹਾਰ ਬਾਰੇ ਚਿੰਤਾ ਹੋਵੇ, ਕਿਉਂਕਿ ਇਸ ਨਾਲ ਉਸ ਨੌਜਵਾਨ ਜਾਂ ਹੋਰ ਨੌਜਵਾਨਾਂ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਹੋ ਸਕਦਾ ਹੈ, ਤਾਂ ਇਸ ਬਾਰੇ ਮਾਤਾ-ਪਿਤਾ ਨਾਲ ਬਿਨਾਂ ਕਿਸੇ ਦੋਸ਼-ਭਾਵਨਾ ਦੇ, ਖੁੱਲ੍ਹੇ ਅਤੇ ਸਹਿਯੋਗਾਤਮਕ ਢੰਗ ਨਾਲ ਗੱਲ ਕਰਨੀ ਚਾਹੀਦੀ ਹੈ।
- ਗੱਲਬਾਤ ਦਾ ਉਦੇਸ਼ ਵਿਹਾਰ ਅਤੇ ਉਸ ਦੇ ਕਾਰਨ ਨੂੰ ਸਮਝਣਾ ਹੋਣਾ ਚਾਹੀਦਾ ਹੈ। ਮਿਸਾਲ ਵਜੋਂ, ਨੌਜਵਾਨ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੋ ਸਕਦਾ ਹੈ ਕਿ ਕੋਈ ਗੱਲ ਉਸ ਨੂੰ ਅਸਹਿਜ ਕਰ ਰਹੀ ਹੈ ਜਾਂ ਉਹ ਥਕਾਵਟ ਮਹਿਸੂਸ ਕਰ ਰਿਹਾ ਹੈ।
- ਵਿਹਾਰ ਦੇ ਸਮੇਂ ਦੇ ਨਾਲ ਹੋਰ ਜ਼ਿਆਦਾ ਪ੍ਰਗਟ ਹੋਣ ਦੀ ਸੰਭਾਵਨਾ ਘਟਾਉਣ ਲਈ ਮਾਤਾ-ਪਿਤਾ ਨਾਲ ਜਲਦੀ ਗੱਲ ਕਰ ਲੈਣਾ ਚੰਗਾ ਵਿਚਾਰ ਹੈ।
- ਮਾਤਾ-ਪਿਤਾ ਆਪਣੇ ਬੱਚੇ ਨੂੰ ਸਭ ਤੋਂ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਕਾਰਨਾਂ ਤੇ ਵਿਹਾਰਾਂ ਨੂੰ ਸਮਝਣ ਅਤੇ ਪਛਾਣਨ ਵਿੱਚ ਮਦਦ ਕਰ ਸਕਦੇ ਹਨ। ਪਰਿਵਾਰ ਅਜਿਹੀਆਂ ਰਣਨੀਤੀਆਂ ਵਿਕਸਿਤ ਕਰਨ ਵਿੱਚ ਮਦਦ ਕਰ ਸਕਦਾ ਹੈ ਜੋ ਨੌਜਵਾਨ ਨੂੰ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਬਾਰੇ ਦੱਸਣ ਅਤੇ ਸਕਾਰਾਤਮਕ ਢੰਗ ਨਾਲ ਹੋਰ ਸ਼ਾਮਲ ਹੋਣ ਵਿੱਚ ਸਹਾਇਤਾ ਕਰਨ। ਮਾਤਾ-ਪਿਤਾ, ਭੈਣ-ਭਰਾਵਾਂ ਜਾਂ ਸਾਥੀਆਂ ਨੂੰ ਸ਼ਾਮਲ ਕਰਨਾ ਨੌਜਵਾਨ ਨੂੰ ਗਤੀਵਿਧੀਆਂ ਵਿੱਚ ਸ਼ਾਮਲ ਕਰਨ ਦਾ ਚੰਗਾ ਤਰੀਕਾ ਹੋ ਸਕਦਾ ਹੈ, ਪਰ ਇਹ ਯਕੀਨੀ ਬਣਾਓ ਕਿ ਤੁਸੀਂ ਖਿਡਾਰੀ ਤੋਂ ਪੁੱਛ ਲਿਆ ਹੈ ਕਿ ਕੀ ਇਹ ਠੀਕ ਹੈ।
ਕੁਝ ਨੌਜਵਾਨ ਬਹੁਤ ਮਿਲਣਸਾਰ ਅਤੇ ਦੋਸਤਾਨਾ ਹੋ ਸਕਦੇ ਹਨ। ਦੂਜਿਆਂ ਨਾਲ ਗੱਲਬਾਤ ਅਤੇ ਵਿਹਾਰ ਕਰਦੇ ਸਮੇਂ ਕੀ ਢੁਕਵਾਂ ਹੈ, ਇਸ ਬਾਰੇ ਸਪੱਸ਼ਟ ਹੋਣਾ ਮਦਦਗਾਰ ਹੋ ਸਕਦਾ ਹੈ। ਉਦਾਹਰਨ ਲਈ, ਖਿਡਾਰੀਆਂ ਨੂੰ ਦੱਸੋ ਕਿ ਫੁੱਟੀ ਵਿੱਚ ਗਲੇ ਮਿਲਣ ਦੀ ਬਜਾਏ ਹਾਈ-ਫਾਈਵ ਦੇਣਾ ਵਧੇਰੇ ਉਚਿਤ ਹੈ।
● ਮਾਪਿਆਂ ਨਾਲ ਗੱਲ ਕਰੋ ਅਤੇ ਸਪਸ਼ਟ ਰਹੋ। ਕਈ ਵਾਰ, ਉਨ੍ਹਾਂ ਨੂੰ ਸਿਰਫ਼ ਕਿਸੇ ਅਜਿਹੇ ਵਿਅਕਤੀ ਦੀ ਲੋੜ ਹੁੰਦੀ ਹੈ ਜੋ ਉਨ੍ਹਾਂ ਤੋਂ ਸਹਾਇਤਾ ਮੰਗੇ (ਜਿਵੇਂ, “ਕੀ ਅੱਜ ਤੁਹਾਡੇ ਲਈ ਇੱਕ ਛੋਟੇ ਸਮੂਹ ਨਾਲ ਥੋੜ੍ਹੀ ਜਿਹੀ ਗਤੀਵਿਧੀ ਕਰਵਾਉਣ ਵਿੱਚ ਮਦਦ ਕਰਨਾ ਸੰਭਵ ਹੋਵੇਗਾ?”)।
● ਮਾਪਿਆਂ ਨੂੰ ਅਜਿਹੀ ਭੂਮਿਕਾ ਦਿਓ ਜੋ ਉਹ ਨਿਭਾ ਸਕਣ (ਜਿਵੇਂ, ਆਪਣੇ ਬੱਚੇ ਨਾਲ ਕਿਸੇ ਅਭਿਆਸ ਦੀ ਮਸ਼ਕ ਕਰਨਾ, ਅੰਪਾਇਰ ਵਜੋਂ ਕੰਮ ਕਰਨਾ ਆਦਿ)।
● ਸ਼ਾਮਲ ਹੋਣ ਦੇ ਲਾਭਾਂ ’ਤੇ ਜ਼ੋਰ ਦਿਓ (ਜਿਵੇਂ, ਹਿੱਸਾ ਲੈਣ ਨਾਲ ਉਨ੍ਹਾਂ ਦੇ ਬੱਚੇ ਨੂੰ ਭਰੋਸਾ ਮਿਲ ਸਕਦਾ ਹੈ)।