NAB AFL Superkick ਸਕੂਲ ਫੁੱਟੀ ਪ੍ਰੋਗਰਾਮ
ਜਿੱਥੇ ਜਮਾਤੀ ਟੀਮ ਦੇ ਸਾਥੀ ਬਣ ਜਾਂਦੇ ਹਨ
ਸਕੂਲੀ ਫੁੱਟੀ ਪ੍ਰੋਗਰਾਮ ਸਹਿਪਾਠੀਆਂ ਨੂੰ 50 ਮਿੰਟਾਂ ਦੀਆਂ ਖੇਡਾਂ, ਹਿਲਜੁਲ ਅਤੇ ਹਿੱਸਾ ਲੈਣ ਦੇ ਬੇਹੱਦ ਮੌਕਿਆਂ ਲਈ ਇਕੱਠੇ ਕਰਦੇ ਹਨ। ਖੇਡਣ ਲਈ ਵੱਧ ਸਮਾਂ, ਕੋਸ਼ਿਸ਼ ਕਰਨ ਦੇ ਵੱਧ ਮੌਕੇ ਅਤੇ ਸਕੂਲ ਦੇ ਦੋਸਤਾਂ ਨਾਲ ਸਾਂਝੇ ਕਰਨ ਲਈ ਬੇਹੱਦ ਪਲ ਮਿਲਦੇ ਹਨ।
ਸਕੂਲ ਤੋਂ ਪਹਿਲਾਂ ਜਾਂ ਬਾਅਦ ਕਰਵਾਏ ਜਾਣ ਵਾਲੇ ਇਹ ਸੈਸ਼ਨ ਸਕੂਲੀ ਦਿਨ ਦੇ ਨਾਲ ਸੁਭਾਵਕ ਤੌਰ ’ਤੇ ਮੇਲ ਖਾਂਦੇ ਹਨ ਅਤੇ ਪਰਿਵਾਰਾਂ ਦੀਆਂ ਪਹਿਲਾਂ ਤੋਂ ਬਣੀਆਂ ਰੁਟੀਨਾਂ ਵਿੱਚ ਆਸਾਨੀ ਨਾਲ ਸ਼ਾਮਲ ਹੋ ਜਾਂਦੇ ਹਨ। ਇਸ ਦੌਰਾਨ, ਬੱਚਿਆਂ ਨੂੰ ਸਰਗਰਮ ਰਹਿਣ, ਆਤਮਵਿਸ਼ਵਾਸ ਵਧਾਉਣ ਅਤੇ ਰਾਹ ਵਿੱਚ ਮਿਹਨਤ ਨਾਲ ਕਮਾਏ ਘਾਹ ਦੇ ਕੁਝ ਦਾਗ਼ ਲਗਾਉਣ ਦਾ ਇੱਕ ਹੋਰ ਮੌਕਾ ਮਿਲਦਾ ਹੈ।
ਹਫ਼ਤੇ ਵਿੱਚ ਇੱਕ ਸੈਸ਼ਨ। ਉਡੀਕ ਕਰਨ ਲਈ ਬਹੁਤ ਕੁਝ.
ਹਰ ਸੈਸ਼ਨ ਖੇਡਾਂ, ਹਿਲਜੁਲ ਅਤੇ ਹਿੱਸਾ ਲੈਣ ਦੇ ਬੇਹਿਸਾਬ ਮੌਕਿਆਂ ਨਾਲ ਭਰਪੂਰ ਹੁੰਦਾ ਹੈ। ਕੁਝ ਹਫ਼ਤਿਆਂ ਵਿੱਚ ਉਹ ਘਰ ਆ ਕੇ ਉਸ ਵੱਡੇ ਮਾਰਕ ਬਾਰੇ ਗੱਲ ਕਰਨਗੇ ਜੋ ਉਨ੍ਹਾਂ ਨੇ ਲਿਆ, ਉਸ ਖੇਡ ਬਾਰੇ ਜਿਸਨੂੰ ਉਹ ਖੇਡਣਾ ਬੰਦ ਹੀ ਨਹੀਂ ਕਰ ਸਕੇ, ਜਾਂ ਉਸ ਨਵੇਂ ਦੋਸਤ ਬਾਰੇ ਜਿਸ ਨਾਲ ਉਨ੍ਹਾਂ ਨੇ ਟੀਮ ਬਣਾਈ। ਕਦੇ-ਕਦੇ ਗੱਲ ਉਸ ਮਜ਼ੇਦਾਰ ਪਲ ਦੀ ਹੁੰਦੀ ਹੈ ਜਿਸ ’ਤੇ ਹਰ ਕੋਈ ਹੱਸ ਰਿਹਾ ਸੀ, ਮਿੱਟੀ ਨਾਲ ਲੱਥਪੱਥ ਘੁੱਟਣਾਂ ਦੀ ਜਾਂ ਉਸ ਕਹਾਣੀ ਦੀ ਜੋ ਉਹ ਰਾਤ ਦੇ ਖਾਣੇ ਵੇਲੇ ਵੀ ਸੁਣਾ ਰਹੇ ਹੁੰਦੇ ਹਨ।
AFL ਦੇ ਸਟਾਫ਼ ਵੱਲੋਂ ਕਰਵਾਏ ਜਾਣ ਵਾਲੇ ਇਹ ਸੈਸ਼ਨ ਬੱਚਿਆਂ ਨੂੰ ਪਹਿਲੀ ਸੀਟੀ ਤੋਂ ਆਖ਼ਰੀ ਸੀਟੀ ਤੱਕ ਸਰਗਰਮ, ਰੁਝੇ ਹੋਏ ਅਤੇ ਭਾਗੀਦਾਰ ਬਣਾਈ ਰੱਖਣ ਲਈ ਤਿਆਰ ਕੀਤੇ ਗਏ ਹਨ, ਤਾਂ ਜੋ ਹਰ ਹਫ਼ਤੇ ਉਨ੍ਹਾਂ ਲਈ ਕੁਝ ਨਵਾਂ ਮਾਣਨ ਨੂੰ ਹੋਵੇ।
ਪਹਿਲੇ ਸੈਸ਼ਨ ਤੋਂ ਪਹਿਲਾਂ ਹੀ ਉਤਸ਼ਾਹ ਸ਼ੁਰੂ ਹੋ ਜਾਂਦਾ ਹੈ
ਰਜਿਸਟ੍ਰੇਸ਼ਨ ਵਿੱਚ ਇੱਕ ਪੈਕ ਸ਼ਾਮਲ ਹੈ, ਜੋ ਬੱਚਿਆਂ ਨੂੰ ਪਹਿਲੇ ਦਿਨ ਤੋਂ ਹੀ ਖੇਡ ਦਾ ਹਿੱਸਾ ਮਹਿਸੂਸ ਕਰਨ ਵਿੱਚ ਮਦਦ ਕਰਦਾ ਹੈ। ਕਈ ਬੱਚਿਆਂ ਲਈ ਉਤਸ਼ਾਹ ਉਸ ਵੇਲੇ ਸ਼ੁਰੂ ਹੁੰਦਾ ਹੈ ਜਦੋਂ ਉਨ੍ਹਾਂ ਦਾ ਪੈਕ ਪਹੁੰਚਦਾ ਹੈ—ਉਨ੍ਹਾਂ ਨੂੰ ਘਰ ਵਿੱਚ ਗੱਲ ਕਰਨ ਲਈ ਕੁਝ ਮਿਲ ਜਾਂਦਾ ਹੈ ਅਤੇ ਪਹਿਲੇ ਸੈਸ਼ਨ ਤੱਕ ਦੇ ਦਿਨ ਗਿਣਨ ਦਾ ਇੱਕ ਹੋਰ ਕਾਰਨ ਮਿਲਦਾ ਹੈ।
ਪੈਕ ਵਿੱਚ ਸ਼ਾਮਲ ਸਮੱਗਰੀ ਪ੍ਰੋਗਰਾਮ ਅਤੇ ਸੀਜ਼ਨ ਅਨੁਸਾਰ ਵੱਖ-ਵੱਖ ਹੋ ਸਕਦੀ ਹੈ।
ਸਿਰਫ਼ ਕੁੜੀਆਂ ਦੇ ਗਰੁੱਪ
ਕਿਸੇ ਅਜਿਹੇ ਸਮੂਹ ਦਾ ਹਿੱਸਾ ਬਣਨ ਵਿੱਚ ਕੁਝ ਖਾਸ ਗੱਲ ਹੁੰਦੀ ਹੈ ਜੋ ਤੁਹਾਡੇ ਪਹੁੰਚਦੇ ਹੀ ਆਪਣਾਪਣ ਦਾ ਅਹਿਸਾਸ ਕਰਵਾਏ। ਸਿਰਫ਼ ਕੁੜੀਆਂ ਵਾਲੇ ਸਮੂਹ ਹੋਰ ਕੁੜੀਆਂ ਨਾਲ ਜੁੜਨ, ਖੇਡਣ, ਆਤਮ-ਵਿਸ਼ਵਾਸ ਵਧਾਉਣ ਅਤੇ ਤਜਰਬਾ ਸਾਂਝਾ ਕਰਨ ਦੇ ਮੌਕੇ ਪੈਦਾ ਕਰਦੇ ਹਨ।
ਹਫ਼ਤਾ ਦਰ ਹਫ਼ਤਾ, ਇਹ ਰਿਸ਼ਤੇ ਅਕਸਰ ਗਤੀਵਿਧੀ ਜਿੰਨੇ ਹੀ ਮਹੱਤਵਪੂਰਨ ਬਣ ਜਾਂਦੇ ਹਨ, ਜਿਸ ਨਾਲ ਕੁੜੀਆਂ ਕੋਲ ਮੁੜ ਆਉਣ, ਕੋਸ਼ਿਸ਼ ਕਰਨ ਅਤੇ ਸ਼ਾਮਲ ਹੋਣ ਦਾ ਇੱਕ ਹੋਰ ਕਾਰਨ ਹੁੰਦਾ ਹੈ।