ਹਦਾਇਤਾਂ
ਕਿਵੇਂ ਖੇਡਣਾ ਹੈ
ਆਪਣੇ ਕੋਰਸਾਂ ਵਿੱਚੋਂ ਲੰਘ ਕੇ ਦਿਖਾਓ ਤਾਂ ਜੋ Auskickers ਦੇਖ ਸਕਣ ਕਿ ਕੀ ਕਰਨਾ ਹੈ।
ਹੁਣ ਉਨ੍ਹਾਂ ਦੀ ਵਾਰੀ ਹੈ

ਕੋਰਸ ਦੀ ਇੱਕ ਉਦਾਹਰਨ ਇਹ ਹੋ ਸਕਦੀ ਹੈ:
- ਵਾਰੀ-ਵਾਰੀ ਪੈਰਾਂ ਨਾਲ ਛਾਲਾਂ ਮਾਰ ਕੇ ਲੰਘਣ ਲਈ ਚਾਰ ਹੂਪ;
- ਦੋਵੇਂ ਹੱਥਾਂ ਨਾਲ ਗੇਂਦ ਨੂੰ ਆਲੇ-ਦੁਆਲੇ ਟੱਪਾਉਣ ਲਈ ਤਿੰਨ ਕੋਨ;
- ਗੇਂਦ ਨੂੰ ਬਾਊਂਸ ਕਰਨ ਲਈ ਦੋ ਹੂਪ;
- ਅੰਦਰ-ਬਾਹਰੋਂ ਲੰਘਣ ਲਈ ਇੱਕ ਡੰਡਾ;
- ਗੇਂਦ ਨੂੰ ਇਕੱਠਾ ਕਰਨ ਤੋਂ ਪਹਿਲਾਂ ਸਟੈਂਡ ਉੱਤੇ ਲੱਗੇ ਇੱਕ ਹੂਪ ਵਿੱਚੋਂ ਸੁੱਟਣ ਲਈ; ਅਤੇ
- ਗੇਂਦ ਅੰਦਰ ਸੁੱਟਣ ਲਈ ਇੱਕ ਟੱਬ।

ਸੁਝਾਅ
ਹਰ Auskicker ਲਈ ਗੇਂਦ (x1)
Collection of Hoops, Cones, Vests, Tubs and Posts
ਸੈੱਟ-ਅੱਪ
ਤੁਸੀਂ ਚੁਣ ਸਕਦੇ ਹੋ ਕਿ ਆਪਣਾ ਰੁਕਾਵਟਾਂ ਵਾਲਾ ਕੋਰਸ ਕਿਵੇਂ ਤਿਆਰ ਕਰਨਾ ਹੈ!
ਹਰ Auskicker ਆਪਣੀ ਪਸੰਦ ਦੀ ਗੇਂਦ ਵਰਤਦਾ ਹੈ: ਫੁੱਟਬਾਲ, ਰੰਗ-ਬਿਰੰਗੀਆਂ ਗੇਂਦਾਂ ਆਦਿ।
ਵੱਧ ਤੋਂ ਵੱਧ ਮਜ਼ੇ ਲਈ ਇਸਨੂੰ ਕਲਪਨਾਤਮਕ ਅਤੇ ਸ਼ਾਨਦਾਰ ਕੋਰਸ ਵਜੋਂ ਸਜਾਓ!

ਭਿੰਨਤਾਵਾਂ
ਬਦਲਾਅ 1
“ਦੁਨੀਆ ਦੇ ਚੱਕਰ” ਨੂੰ ਟੀਮ ਦੌੜ ਵਿੱਚ ਬਦਲਣ ਦੀ ਕੋਸ਼ਿਸ਼ ਕਰੋ ਅਤੇ ਦੇਖੋ ਕਿ ਕੌਣ ਸਭ ਤੋਂ ਪਹਿਲਾਂ ਆਪਣੇ ਸ਼ੁਰੂਆਤੀ ਸਥਾਨ ’ਤੇ ਵਾਪਸ ਪਹੁੰਚਦਾ ਹੈ!

ਬਦਲਾਅ 2
ਜਦੋਂ ਕੋਈ ਟੀਮ ਪੂਰਾ ਕਰ ਲਵੇ, ਤਾਂ ਉਨ੍ਹਾਂ ਨੂੰ ਆਪਣੇ ਹੱਥ ਸਿਰ ’ਤੇ ਰੱਖਣ ਲਈ ਕਹੋ।

ਬਦਲਾਅ 3
ਹਰ ਹਿੱਸੇ ਵਿੱਚ ਸਭ ਦੇ ਸਰੀਰ ਹਿਲਾਉਣ ਦਾ ਢੰਗ ਬਦਲੋ, ਜਿਵੇਂ ਦੌੜਨ ਦੀ ਬਜਾਏ ਇੱਕ ਪੈਰ ’ਤੇ ਕੂਦਣਾ, ਫੁਦਕਣਾ ਜਾਂ ਛਾਲਾਂ ਮਾਰਨਾ।

ਬਦਲਾਅ 4
ਦਿਸ਼ਾ ਬਦਲੋ ਅਤੇ “ਦੁਨੀਆ ਦੇ ਚੱਕਰ” ਨੂੰ ਕਿਸੇ ਹੋਰ ਤਰੀਕੇ ਨਾਲ ਕਰੋ।
