ਕਦਮ 1
ਹਰੇਕ ਟੀਮ ਦਾ ਉਦੇਸ਼ ਆਪਣੀ ਗੇਂਦ ਨੂੰ ਲਾਈਨ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਲੈ ਕੇ ਜਾਣਾ ਹੈ (“ਇੱਕ ਸਿਰੇ ਤੋਂ ਦੂਜੇ ਸਿਰੇ ਤੱਕ”).
ਇਹ ਕਰਨ ਲਈ, Auskickers ਵੱਖ-ਵੱਖ ਹੁਨਰਾਂ ਦੀ ਵਰਤੋਂ ਕਰਕੇ ਗੇਂਦ ਆਪਣੇ ਸਾਥੀਆਂ ਨੂੰ ਪਾਸ ਕਰਦੇ ਹਨ। ਉਦਾਹਰਨ ਲਈ, ਪਹਿਲਾ Auskicker ਗੇਂਦ ਨੂੰ ਅਗਲੇ Auskicker ਵੱਲ ਰੋਲ ਕਰ ਸਕਦਾ ਹੈ, ਫਿਰ ਅਗਲਾ ਹੈਂਡਬਾਲ ਕਰ ਸਕਦਾ ਹੈ।
ਆਖਰੀ Auskicker ਗੋਲ ਵੱਲ ਕਿਕ ਮਾਰਦਾ ਹੈ!

ਕਦਮ 2
Auskicker ਗੇਂਦ ਵਾਪਸ ਲੈਂਦਾ ਹੈ ਅਤੇ ਲਾਈਨ ਦੇ ਸ਼ੁਰੂ ਵੱਲ ਦੌੜਦਾ ਹੈ, ਜਦਕਿ ਟੀਮ ਦੇ ਸਾਥੀ ਅਗਲੇ ਕੋਨ ਵੱਲ ਇੱਕ-ਇੱਕ ਥਾਂ ਅੱਗੇ ਵਧਦੇ ਜਾਂਦੇ ਹਨ।

ਕੋਨਾਂ ਦੀ ਵਰਤੋਂ ਕਰਕੇ ਗੋਲ ਪੋਸਟਾਂ ਤੱਕ ਜਾਣ ਵਾਲੀਆਂ ਦੋ ਵੱਖ-ਵੱਖ ਰੰਗਾਂ ਦੀਆਂ ਲਾਈਨਾਂ ਬਣਾਓ।
ਹਰ ਲਾਈਨ ਇੱਕ ਟੀਮ ਹੈ ਅਤੇ ਹਰੇਕ Auskicker ਨੂੰ ਆਪਣੇ ਕੋਨ ਦੇ ਕੋਲ ਖੜ੍ਹਾ ਹੋਣਾ ਚਾਹੀਦਾ ਹੈ।

ਵਿਭਿੰਨਤਾ 1
ਹਰ ਦੂਜੇ ਕੋਨ ਦਾ ਰੰਗ ਬਦਲੋ ਤਾਂ ਜੋ Auskickers ਆਪਣੇ ਸਾਥੀ ਖਿਡਾਰੀ ਵੱਲ ਤਿਰਛੇ ਰੁਖ ਵਿੱਚ ਰੋਲ, ਹੈਂਡਬਾਲ ਜਾਂ ਕਿਕ ਕਰਨ।

ਵਿਭਿੰਨਤਾ 2
ਦੌੜ ਕਰਵਾਓ- ਕਿਹੜੀ ਟੀਮ ਆਪਣੀ ਗੇਂਦ ਸਭ ਤੋਂ ਪਹਿਲਾਂ ਸ਼ੁਰੂਆਤੀ ਬਿੰਦੂ ’ਤੇ ਵਾਪਸ ਲਿਆ ਸਕਦੀ ਹੈ?

ਵਿਭਿੰਨਤਾ 3
ਜਦੋਂ ਟੀਮਾਂ ਗੋਲ ਕਰਨ, ਤਾਂ ਉਨ੍ਹਾਂ ਨੂੰ ਅੰਕ ਦਿਓ!

ਵਿਭਿੰਨਤਾ 4
ਜਿਹੜੇ Auskickers ਆਤਮਵਿਸ਼ਵਾਸ ਮਹਿਸੂਸ ਕਰ ਰਹੇ ਹਨ, ਉਨ੍ਹਾਂ ਨੂੰ ਆਪਣਾ ਉਲਟਾ ਹੱਥ ਜਾਂ ਪੈਰ ਵਰਤਣ ਲਈ ਕਹੋ!
