hamburger hamburger

ਕੂਲ ਕਿੱਕਸ

ਸਮਾਂ
10 ਮਿੰਟ
ਕੌਸ਼ਲ
icon
Kicking
ਪੱਧਰ
icon
2 (ਉਮਰ 7+)
ਸਹਾਇਕਾਂ ਦੀ ਗਿਣਤੀ
icon
1 Helper for each Auskicker
ਗੇਂਦ ਡਰੌਪ ਕਰਨ ਅਤੇ ਨਿਸ਼ਾਨੇ ਵੱਲ ਕਿਕ ਮਾਰਨ ਵਿੱਚ ਮਾਹਰ ਬਣਨ ਦਾ ਸਮਾਂ ਆ ਗਿਆ ਹੈ।
ਹਦਾਇਤਾਂ

ਪੜਾਅ 1

ਸਭ ਤੋਂ ਪਹਿਲਾਂ ਆਜ਼ਾਦੀ ਨਾਲ ਕਿੱਕ ਕਰਨ ਦਾ ਸਮਾਂ ਹੈ! ਹਰ ਕੋਈ ਆਪਣੀ ਮਰਜ਼ੀ ਅਨੁਸਾਰ ਮਜ਼ੇਦਾਰ ਕਿੱਕਿੰਗ ਅਭਿਆਸ ਕਰੇ। 

ਪੜਾਅ 2

ਕੁਝ ਮਿੰਟਾਂ ਬਾਅਦ, ਸਭ ਨੂੰ ਧਿਆਨ ਨਾਲ ਸੁਣਨ ਲਈ ਕਹੋ ਅਤੇ ਸਮਝਾਓ ਕਿ ਕਿੱਕਿੰਗ ਦੇ ਤਿੰਨ ਹਿੱਸੇ ਹੁੰਦੇ ਹਨ:

1. ਗੇਂਦ ਛੱਡਣਾ।

2. ਕਿੱਕ ਕਰਨ ਦੀ ਕਿਰਿਆ।

3. ਪੈਰਾਂ ਦੀਆਂ ਉਂਗਲਾਂ ਨੂੰ ਦਿਸ਼ਾ ਵੱਲ ਕਰਨਾ।

Auskickers ਨੂੰ ਦਿਖਾਓ ਕਿ ਗੇਂਦ ਕਿਵੇਂ ਛੱਡਣੀ ਹੈ (ਗੇਂਦ ਨੂੰ ਕਿੱਕ ਕਰਨ ਵਾਲੀ ਲੱਤ ਦੇ ਉੱਪਰੋਂ ਹੇਠਾਂ ਲੈ ਜਾਂਦੇ ਹੋਏ)। ਜਦੋਂ ਉਹ ਖੁਦ ਇਸ ਦੀ ਕੋਸ਼ਿਸ਼ ਕਰਨ, ਤਾਂ ਇਸ ਹਿੱਸੇ ਉੱਤੇ ਧਿਆਨ ਕੇਂਦਰਿਤ ਕਰਨ ਲਈ ਉਨ੍ਹਾਂ ਨੂੰ ਹੌਸਲਾ ਦਿਓ। ਹਰ ਕੋਈ ਆਪਣੀ ਗੇਂਦ ਹੇਠਾਂ ਰੱਖ ਦੇਵੇ। ਉਨ੍ਹਾਂ ਨੂੰ ਦਿਖਾਓ ਕਿ ਕਿੱਕ ਕਰਨ ਲਈ ਲੱਤ ਨੂੰ ਕਿਵੇਂ ਹਿਲਾਉਣਾ ਹੈ! (ਉਦਾਹਰਨ ਲਈ, ਪੈਰਾਂ ਦੀਆਂ ਉਂਗਲਾਂ ਨੂੰ ਉਸ ਦਿਸ਼ਾ ਵੱਲ ਕਰਨਾ ਜਿੱਥੇ ਉਹ ਗੇਂਦ ਨੂੰ ਕਿੱਕ ਕਰਨਾ ਚਾਹੁੰਦੇ ਹਨ)। Auskickers ਨੂੰ ਬਿਨਾਂ ਗੇਂਦ ਦੇ ਇਸ ਦਾ ਅਭਿਆਸ ਕਰਨ ਦਿਓ।

ਪੜਾਅ 3

ਉਨ੍ਹਾਂ ਨੂੰ ਆਪਣੀ ਗੇਂਦ ਨਾਲ ਕੋਸ਼ਿਸ਼ ਕਰਨ ਦਿਓ, ਪਰ ਇਨ੍ਹਾਂ ਨਵੇਂ ਹੁਨਰਾਂ ਉੱਤੇ ਧਿਆਨ ਕੇਂਦਰਿਤ ਕਰਦੇ ਹੋਏ: ਗੇਂਦ ਕਿਵੇਂ ਛੱਡਣੀ ਹੈ; ਲੱਤ ਨਾਲ ਕਿਵੇਂ ਕਿੱਕ ਕਰਨੀ ਹੈ; ਪੈਰਾਂ ਦੀਆਂ ਉਂਗਲਾਂ ਨੂੰ ਕਿਵੇਂ ਦਿਸ਼ਾ ਵੱਲ ਕਰਨਾ ਹੈ।

ਪੜਾਅ 4

Auskicker ਅਤੇ ਬਾਲਗ ਦੇ ਵਿਚਕਾਰ ਇੱਕ ਕੋਨ ਰੱਖੋ ਅਤੇ ਉਨ੍ਹਾਂ ਨੂੰ ਕੋਨ ਦੇ ਉੱਪਰੋਂ ਆਪਣੀ ਫੁੱਟੀ ਕਿੱਕ ਕਰਨ ਲਈ ਕਹੋ। ਸ਼ਾਇਦ ਉਹ ਬਾਲਗ ਦੇ ਸਿਰ ਦੇ ਉੱਪਰੋਂ ਗੇਂਦ ਕਿੱਕ ਕਰਨ ਦੀ ਕੋਸ਼ਿਸ਼ ਵੀ ਕਰ ਸਕਣ!

Cones (x2)
ਗੇਂਦ
ਸੈੱਟ-ਅੱਪ

ਸੈੱਟ ਅੱਪ ਕਿਵੇਂ ਕਰਨਾ ਹੈ

Auskickers ਆਪਣੀ ਕੋਨ ਦੇ ਪਿੱਛੇ ਕਤਾਰ ਵਿੱਚ ਖੜ੍ਹੇ ਹੁੰਦੇ ਹਨ। ਉਹ ਉਸ ਬਾਲਗ ਵੱਲ ਮੂੰਹ ਕਰਦੇ ਹਨ ਜੋ ਕੁਝ ਮੀਟਰ ਦੂਰ ਖੜ੍ਹਾ ਹੁੰਦਾ ਹੈ। Auskickers ਆਪਣੀ ਪਸੰਦ ਦੀ ਕਿਸੇ ਵੀ ਆਕਾਰ ਦੀ ਗੇਂਦ ਚੁੱਕ ਸਕਦੇ ਹਨ।

ਭਿੰਨਤਾਵਾਂ

ਵਿਕਲਪ 1

ਦੇਖੋ ਕਿ ਕੀ Auskickers ਆਪਣੇ ਦੂਜੇ ਪੈਰ ਨਾਲ ਕਿੱਕ ਮਾਰਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਨ।

ਵਿਕਲਪ 2

ਉਹ ਵੱਖਰੇ ਆਕਾਰ ਦੀ ਗੇਂਦ ਵਰਤ ਸਕਦੇ ਹਨ।

ਵਿਕਲਪ 3

ਕਿਸੇ ਵੱਖਰੇ ਨਿਸ਼ਾਨੇ ਵੱਲ ਕਿੱਕ ਮਾਰੋ (ਜਿਵੇਂ ਕਿ ਹੂਪ)।

ਵਿਕਲਪ 4

ਵਧੇਰੇ ਮਾਹਰ Auskickers ਕਿਸੇ ਹਿਲਦੇ-ਜੁਲਦੇ ਨਿਸ਼ਾਨੇ ਵੱਲ ਨਿਸ਼ਾਨਾ ਲਗਾ ਸਕਦੇ ਹਨ, ਜਿਵੇਂ ਕਿ ਕੋਚ!