hamburger hamburger

ਪਾਗਲ ਸਿੱਕੇ

ਸਮਾਂ
10 ਮਿੰਟ
ਕੌਸ਼ਲ
icon
ਹੈਂਡਬਾਲ
icon
ਦੌੜਨਾ
ਪੱਧਰ
icon
2 (ਉਮਰ 7+)
ਸਹਾਇਕਾਂ ਦੀ ਗਿਣਤੀ
icon
1 Helper for every Group
ਸਭ ਤੋਂ ਪਹਿਲਾਂ ਸਾਰੇ ਸਿੱਕੇ ਕੌਣ ਇਕੱਠੇ ਕਰ ਸਕਦਾ ਹੈ?
ਹਦਾਇਤਾਂ

ਖੇਡਣ ਦਾ ਤਰੀਕਾ

ਕਦਮ 1

Auskickers ਦੀ ਹਰ ਜੋੜੀ ਨੂੰ ਇੱਕ ਰੰਗ ਦਿਓ। ਜਦੋਂ ਤੁਸੀਂ “ਚਲੋ” ਕਹੋ, ਤਾਂ ਜੋੜੀਆਂ ਆਪਣੇ ਰੰਗ ਵਾਲੇ ਕੋਨ ਵੱਲ ਦੌੜਣ, ਇੱਕ-ਦੂਜੇ ਨੂੰ ਪੰਜ ਵਾਰ ਹੱਥ ਨਾਲ ਪਾਸ ਦੇਣ, ਫਿਰ ਜਿਸ ਖਿਡਾਰੀ ਕੋਲ ਗੇਂਦ ਨਾ ਹੋਵੇ ਉਹ ਕੋਨ ਚੁੱਕ ਕੇ ਉਸ ਥਾਂ ਵਾਪਸ ਦੌੜੇ ਜਿੱਥੋਂ ਉਹ ਸ਼ੁਰੂ ਹੋਏ ਸਨ।

ਕਦਮ 2

ਇਸ ਤੋਂ ਬਾਅਦ Auskickers ਪੰਜ ਹੋਰ ਵਾਰ ਹੱਥ ਨਾਲ ਪਾਸ ਦੇਣ ਅਤੇ ਫਿਰ ਕੋਈ ਇੱਕ ਵਿਅਕਤੀ ਕੋਨ ਚੁੱਕ ਕੇ ਆਪਣੀ ਸ਼ੁਰੂਆਤੀ ਥਾਂ ਤੱਕ ਦੌੜੇ ਅਤੇ ਵਾਪਸ ਆਵੇ। ਜੋੜੀਆਂ ਇਹ ਦੇਖਣ ਲਈ ਦੌੜ ਲਗਾਉਣ ਕਿ ਕਿਹੜੀ ਟੀਮ ਪਹਿਲਾਂ ਆਪਣੇ ਰੰਗ ਵਾਲੇ ਕੋਨ ਇਕੱਠੇ ਕਰ ਸਕਦੀ ਹੈ।

ਸੁਝਾਅ

ਤਕਨੀਕ ਬਾਰੇ ਹੋਰ ਸੁਝਾਵਾਂ ਲਈ ਹੇਠਾਂ ਦਿੱਤੇ ਲਾਭਦਾਇਕ ਸੁਝਾਅ ਡਾਊਨਲੋਡ ਕਰੋ!

ਹੈਂਡਬਾਲ ਕਿਵੇਂ ਕਰੀਏ

ਹਰ Auskicker ਲਈ ਗੇਂਦ (x1)
Collections of Cones
ਸੈੱਟ-ਅੱਪ

ਖੇਡਣ ਵਾਲੇ ਖੇਤਰ ਵਿੱਚ ਕੋਨਾਂ ਨੂੰ ਵੱਖ-ਵੱਖ ਥਾਵਾਂ ’ਤੇ ਰੱਖੋ ਅਤੇ ਜੋੜਿਆਂ ਨੂੰ ਵਰਗ ਦੇ ਕਿਨਾਰੇ ’ਤੇ ਆਪਣੇ ਵਿਚਕਾਰ ਇੱਕ ਫੁੱਟਬਾਲ ਰੱਖ ਕੇ ਖੜ੍ਹਾ ਕਰੋ।

ਭਿੰਨਤਾਵਾਂ

ਵਿਕਲਪ 1

ਜੋੜਿਆਂ ਨੂੰ ਕਿਸੇ ਵੀ ਰੰਗ ਦੇ ਕੋਨ ਇਕੱਠੇ ਕਰਨ ਲਈ ਕਹੋ, ਬਸ ਇਹ ਯਕੀਨੀ ਬਣਾਓ ਕਿ ਉਹ ਲਗਾਤਾਰ ਦੋ ਵਾਰ ਇੱਕੋ ਰੰਗ ਦੇ ਕੋਨ ਨਾ ਇਕੱਠੇ ਕਰਨ।

ਵਿਕਲਪ 2

ਵੱਖ-ਵੱਖ ਕਿਸਮਾਂ ਦੀਆਂ ਗੇਂਦਾਂ ਵਰਤ ਕੇ ਦੇਖੋ।

ਵਿਕਲਪ 3

Auskickers ਨੂੰ ਆਪਣੇ ਦੂਜੇ ਹੱਥ ਨਾਲ ਹੈਂਡਬਾਲ ਕਰਨ ਦੀ ਕੋਸ਼ਿਸ਼ ਕਰਨ ਲਈ ਕਹੋ।