hamburger hamburger

ਸਿੱਕੇ ਇਕੱਠੇ ਕਰੋ

ਸਮਾਂ
10 ਮਿੰਟ
ਕੌਸ਼ਲ
icon
Kicking
icon
ਦੌੜਨਾ
ਪੱਧਰ
icon
2 (ਉਮਰ 7+)
ਸਹਾਇਕਾਂ ਦੀ ਗਿਣਤੀ
icon
1 Helper for every Group
ਗੋਲ ਕਰਨਾ, ਗੋਲ ਕਰਨਾ ਅਤੇ ਹੋਰ ਵੀ ਗੋਲ ਕਰਨਾ!
ਹਦਾਇਤਾਂ

ਕਿਵੇਂ ਖੇਡਣਾ ਹੈ

 

ਕਦਮ 1

"ਜਾਓ" ਕਹਿਣ ’ਤੇ, ਹਰ ਟੀਮ ਦਾ ਪਹਿਲਾ ਮੈਂਬਰ ਆਪਣੇ ਰੰਗ ਵਾਲੇ ਕੋਨ ਤੋਂ ਗੋਲ ਵੱਲ ਫੁੱਟੀ ਨੂੰ ਕਿੱਕ ਕਰਦਾ ਹੈ। ਜੇ ਉਹ ਗੋਲ ਕਰ ਲੈਂਦਾ ਹੈ, ਤਾਂ ਉਹ ਦੌੜ ਕੇ ਆਪਣੀ ਟੀਮ ਦਾ ਇੱਕ ਸਿੱਕਾ ਲੈ ਆਉਂਦਾ ਹੈ (ਉਦਾਹਰਨ ਲਈ, ਪੀਲੀ ਟੀਮ ਪੀਲਾ ਕੋਨ ਲੈਂਦੀ ਹੈ)।  ਜੇ ਉਹ ਗੋਲ ਨਹੀਂ ਕਰਦਾ, ਤਾਂ ਉਹ ਸਿੱਕਾ ਨਹੀਂ ਲੈਂਦਾ।

ਜੇ ਕੋਈ ਵੱਡਾ ਵਿਅਕਤੀ ਗੋਲਾਂ ਦੇ ਪਿੱਛੇ ਰਹਿ ਕੇ ਦੂਰ ਚਲੀਆਂ ਗੇਂਦਾਂ ਨੂੰ ਚੁੱਕਣ ਵਿੱਚ ਮਦਦ ਕਰੇ, ਤਾਂ ਬਹੁਤ ਵਧੀਆ ਰਹੇਗਾ! 

ਕਦਮ 2

ਜਦੋਂ Auskicker ਫੁੱਟੀ ਵਾਪਸ ਲੈ ਆਉਂਦਾ ਹੈ, ਤਾਂ ਉਹ ਖੇਡਣ ਵਾਲੇ ਖੇਤਰ ਦੇ ਬਾਹਰੋਂ ਚੱਕਰ ਲਾਉਂਦਾ ਹੋਇਆ ਆਪਣੇ ਰੰਗ ਵਾਲੇ ਕੋਨ ਕੋਲ ਵਾਪਸ ਆ ਜਾਂਦਾ ਹੈ। ਜੇ ਉਸ ਕੋਲ ਸਿੱਕਾ ਹੈ, ਤਾਂ ਉਹ ਇਸਨੂੰ ਆਪਣੇ ਕੋਨ ਕੋਲ ਰੱਖ ਦਿੰਦਾ ਹੈ।

ਕਦਮ 3

ਅਗਲੇ ਚਾਰ Auskickers ਵੱਲੋਂ ਗੋਲ ਲਈ ਕਿੱਕ ਕਰਨ ਤੋਂ ਪਹਿਲਾਂ, ਉਡੀਕ ਕਰੋ ਜਦੋਂ ਤੱਕ ਸਾਰੇ ਚਾਰ Auskickers ਸੁਰੱਖਿਅਤ ਢੰਗ ਨਾਲ ਰਸਤੇ ਤੋਂ ਹਟ ਨਾ ਜਾਣ। ਹਰ ਕੋਈ ਆਪਣੀ ਵਾਰੀ ਲੈਂਦਾ ਹੈ, ਜਦੋਂ ਤੱਕ ਸਾਰੇ ਸਿੱਕੇ ਇਕੱਠੇ ਨਹੀਂ ਹੋ ਜਾਂਦੇ।

ਜੋ ਟੀਮ ਆਪਣੇ ਸਾਰੇ ਗੋਲ ਇਕੱਠੇ ਕਰਨ ਵਾਲੀ ਪਹਿਲੀ ਟੀਮ ਹੋਵੇਗੀ, ਉਹ ਜਿੱਤਦੀ ਹੈ!

Footballs per Team (x2)
Collections of Cones
Goal Posts (x1)
ਸੈੱਟ-ਅੱਪ

ਖੇਡਣ ਵਾਲੇ ਖੇਤਰ ਦੇ ਕਿਨਾਰੇ ਗੋਲ ਪੋਸਟ ਲਗਾਓ।

ਗੋਲ ਪੋਸਟ ਦੇ ਨੇੜੇ ਵੱਖ-ਵੱਖ ਰੰਗਾਂ ਵਾਲੇ ਚਾਰ ਕੋਨ ਰੱਖੋ (ਇੰਨੀ ਦੂਰੀ ’ਤੇ ਕਿ Auskickers ਉਨ੍ਹਾਂ ਨੂੰ ਕਿੱਕ ਮਾਰ ਸਕਣ)।

ਹਰੇਕ ਟੀਮ ਆਪਣੇ ਰੰਗ ਵਾਲੇ ਕੋਨ (ਜਾਂ “ਸਿੱਕੇ”) ਦੇ ਪਿੱਛੇ ਖੜ੍ਹੀ ਹੋਵੇ। ਖੇਡਣ ਵਾਲੇ ਖੇਤਰ ਵਿੱਚ ਟੀਮਾਂ ਅਤੇ ਗੋਲ ਪੋਸਟਾਂ ਦੇ ਵਿਚਕਾਰ ਕੋਨਾਂ ਨੂੰ ਬੇਤਰਤੀਬ ਢੰਗ ਨਾਲ ਰੱਖੋ (ਇਹ ਉਹ “ਸਿੱਕੇ” ਹਨ ਜਿਨ੍ਹਾਂ ਨੂੰ Auskickers ਇਕੱਠਾ ਕਰਨਗੇ)।

ਯਕੀਨੀ ਬਣਾਓ ਕਿ ਹਰੇਕ ਰੰਗ ਦੇ ਕੋਨਾਂ ਦੀ ਗਿਣਤੀ ਬਰਾਬਰ ਹੋਵੇ (ਉਦਾਹਰਨ ਲਈ, ਚਾਰ ਲਾਲ, ਚਾਰ ਨੀਲੇ, ਚਾਰ ਪੀਲੇ ਅਤੇ ਚਾਰ ਚਿੱਟੇ ਕੋਨ ਹੋ ਸਕਦੇ ਹਨ)।

 

ਭਿੰਨਤਾਵਾਂ

1. ਇਹ ਦੇਖਣ ਲਈ ਇਸਨੂੰ ਇੱਕ ਰੋਮਾਂਚਕ ਦੌੜ ਬਣਾਓ ਕਿ ਕਿਹੜੀ ਟੀਮ ਸਭ ਤੋਂ ਵੱਧ ਸਿੱਕੇ (ਕਿਸੇ ਵੀ ਰੰਗ ਦੇ) ਇਕੱਠੇ ਕਰ ਸਕਦੀ ਹੈ।

2. Auskickers ਵੱਖ-ਵੱਖ ਕਿਸਮ ਦੀਆਂ ਗੇਂਦਾਂ ਨਾਲ ਕਿੱਕ ਕਰ ਸਕਦੇ ਹਨ।

3. ਲੰਮੀ ਦੌੜ ਲੈ ਕੇ ਕਿੱਕ ਕਰਨ ਦੀ ਕੋਸ਼ਿਸ਼ ਕਰੋ।

4. ਕੋਸ਼ਿਸ਼ ਕਰੋ ਕਿ Auskickers ਗੋਲ ਲਈ ਕਿੱਕ ਕਰਨ ਤੋਂ ਪਹਿਲਾਂ ਇੱਕ ਬਾਊਂਸ ਲੈਣ।